ਐੱਚ.ਐੱਸ ਹਾਈ ਸਕੂਲ ਅਬੋਹਰ ਰੋਡ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਨਾਇਆ ਗਿਆ ਹਿੰਦੀ ਦਿਵਸ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਐੱਚ.ਐੱਸ ਹਾਈ ਸਕੂਲ ਸਥਾਨਕ ਅਬੋਹਰ ਰੋਡ ਸ਼੍ਰੀ ਮੁਕਤਸਰ ਸਾਹਿਬ ਵਿਖੇ ਹਿੰਦੀ ਦਿਵਸ ਮਨਾਇਆ ਗਿਆ। ਵਿਦਿਆਰਥੀਆਂ ਨੇ ਇਸ ਦਿਨ ਤੇ ਕਵਿਤਾਵਾਂ ਬੋਲੀਆਂ ਭਾਸ਼ਣ ਦਿੱਤੇ ਅਤੇ ਭਗਤ ਕਬੀਰ ਜੀ ਦੇ ਦੋਹੇ ਵੀ ਬੋਲੇ ਗਏ। ਜਮਾਤ ਦੂਜੀ ਦੇ ਦਿਲਪ੍ਰੀਤ, ਪਰਵਨੂਰ, ਸਾਮਿਆ ਵਿਸਰਦੀ, ਰਾਜਨਜੋਤ, ਤਨਵੀਰ ਨੇ ਕਵਿਤਾਵਾਂ ਸੁਣਾ ਕੇ ਸਾਰਿਆਂ ਦਾ ਮਨ ਮੋਹ ਲਿਆ। ਜਮਾਤ ਤੀਜੀ ਅਤੇ ਚੌਥੀ ਦੇ ਸਿਮਰਤ, ਏਕਮ, ਗੀਤਾਸੀ, ਦਿਲਪ੍ਰੀਤ, ਸਿਮਰਨ, ਅਨਨਿਆ, ਆਦਿ ਨੇ ਦੋਹੇ ਉਚਾਰਨ ਕੀਤੇ। ਇਸੇ ਤਰ੍ਹਾਂ ਜਮਾਤ ਪੰਜਵੀ ਅਤੇ ਛੇਵੀਂ ਦੇ ਖੁਸ਼ੀ, ਨਵਦੀਪ, ਕਰਮਵੀਰ, ਸ਼ਾਕਸ਼ੀ, ਹੁਸਨ ਰੂਹਾਨੀ ਨੇ ਕਵਿਤਾਵਾਂ ਸੁਨਾਈਆ।

ਜਮਾਤ ਸੱਤਵੀ ਤੋਂ ਦਸਵੀਂ ਦੇ ਰੂਹਾਨੀ, ਸੇਤਿਆ, ਮਨਵੀਰ, ਸ਼੍ਰਿਸ਼ਟੀ, ਦੀਆ, ਮਹਿਕਪ੍ਰੀਤ ਕੌਰ, ਰੁਹੀਨੀਜੀਤ ਨੇ ਹਿੰਦੀ ਭਾਸ਼ਾ ਅਤੇ ਸਹਿਤ ਤੇ ਆਪਣੇ ਵਿਚਾਰ ਰੱਖੇ। ਇਸ ਸਮੇਂ ਸਕੂਲ ਦੇ ਹਿੰਦੀ ਅਧਿਆਪਕ ਪਵਨ ਕੁਮਾਰ, ਅਨੀਤਾ ਰਾਣੀ ਅਤੇ ਰੂਬੀ ਨੇ ਸਮੂਹ ਸਕੂਲ ਦੇ ਸਟਾਫ ਅਤੇ ਬੱਚਿਆ ਨੂੰ ਵੀ ਹਿੰਦੀ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਹਾਜਿਰ ਸੀ। ਅੰਤ ਵਿੱਚ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਸ. ਗੁਰਚਰਨ ਸਿੰਘ ਬਰਾੜ, ਸਮਨ ਬਰਾੜ ਅਤੇ ਸਕੂਲ ਦੇ ਪ੍ਰਿੰਸੀਪਲ ਯੋਗੇਸ਼ ਸ਼ਰਮਾ ਨੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਹਿੰਦੀ ਦਿਵਸ ਦੀ ਵਧਾਈ ਦਿੱਤੀ ਅਤੇ ਦੱਸਿਆ ਗਿਆ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ। ਸਾਨੂੰ ਇਸ ਦਾ ਸਤਿਕਾਰ ਕਰਨਾ ਚਾਹੀਦਾ ਹੈ।

Author: Malout Live