ਰਾਸ਼ਟਰੀ ਵੈਕਟਰ ਬੌਰਨ ਡਜ਼ੀਜ਼ ਕੰਟਰੋਲ ਪ੍ਰੋਗਰਾਮ ਅਧੀਨ ਸਿਵਲ ਸਰਜਨ ਦਫਤਰ ਵਿਖੇ ਸਮੂਹ MPHW ਸਟਾਫ ਦੀ ਹੋਈ ਟਰੇਨਿੰਗ
ਮਲੋਟ: ਸ਼੍ਰੀ ਮੁਕਤਸਰ ਸਾਹਿਬ ਦੇ ਸਿਵਲ ਸਰਜਨ ਦਫਤਰ ਵਿਖੇ ਬੁੱਧਵਾਰ ਨੂੰ ਰਾਸ਼ਟਰੀ ਵੈਕਟਰ ਬੌਰਨ ਡਜ਼ੀਜ਼ ਕੰਟਰੋਲ ਪ੍ਰੋਗਰਾਮ ਅਧੀਨ ਸਿਵਲ ਸਰਜਨ ਡਾ. ਰੰਜੂ ਸਿੰਗਲਾ ਦੀ ਅਗਵਾਈ ਵਿੱਚ ਸਮੂਹ MPHW ਸਟਾਫ ਮੇਲ ਦੀ ਟਰੇਨਿੰਗ ਹੋਈ। ਸਾਲ 2023 ਦੌਰਾਨ ਮਲੇਰੀਆ, ਚਿਕਨਗੁਨੀਆ ਤੇ ਹੋਰ ਵੈਕਟਰ ਬਿਮਾਰੀਆਂ ਤੇ ਕੰਟਰੋਲ ਵਾਸਤੇ ਮਾਸ ਮੀਡੀਆ ਤੇ ਮਲੇਰੀਆ ਬ੍ਰਾਂਚ ਵੱਲੋਂ ਇਹ ਟਰੇਨਿੰਗ ਕਰਵਾਈ ਗਈ। ਸਿਵਲ ਸਰਜਨ ਡਾ. ਰੰਜੂ ਸਿੰਗਲਾ ਨੇ ਦੱਸਿਆ ਕਿ ਮਲੇਰੀਆ, ਡੇਂਗੂ, ਚਿਕਨਗੁਨੀਆ ਫੈਲਣ ਦਾ ਕਾਰਨ ਮਾਦਾ ਮਾਸਕੀਟ ਮੱਛਰ ਹੈ, ਜਿਹੜਾ ਕਿ ਖੜ੍ਹੇ ਪਾਣੀ ‘ਚ ਪਨਪਦਾ ਹੈ।
ਇਸਦੇ ਕੰਟਰੋਲ ਵਾਸਤੇ ਖੜ੍ਹੇ ਪਾਣੀ ਦਾ ਨਿਪਟਾਰਾ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਛੱਪੜਾਂ ਵਿੱਚ ਇਸ ਮੱਛਰ ਨੂੰ ਪਨਪਨ ਤੋਂ ਰੋਕਣ ਵਾਸਤੇ ਗਬੂੰਜ਼ੀਆਂ ਮੱਛੀਆਂ ਪਾਉਣ ਦੀ ਹਦਾਇਤ ਦਿੱਤੀ। ਜਿਲ੍ਹਾ ਮਾਸ ਮੀਡੀਆ ਅਫਸਰ ਸੁਖਮੰਦਰ ਸਿੰਘ ਨੇ ਹਦਾਇਤ ਦਿੰਦਿਆਂ ਕਿਹਾ ਕਿ ਜਿਸ ਕਿਸੇ ਮੁਹੱਲੇ ਨਾਲ ਸੰਬੰਧਿਤ ਡੇਂਗੂ, ਮਲੇਰੀਆ ਦਾ ਕੇਸ ਸਾਹਮਣੇ ਆਉਂਦਾ ਹੈ ਉੱਥੇ ਐਂਟੀ ਡੇਂਗੂ ਲਾਰਵੀਅਲ ਦਵਾ ਦਾ ਛਿੜਕਾਅ ਕੀਤਾ ਜਾਵੇ। ਹੈਲਥ ਇੰਸਪੈਕਟਰ ਭਗਵਾਨ ਦਾਸ, ਲਾਲ ਚੰਦ ਨੇ ਸਪਰੇ ਪੰਪ, ਮਸ਼ੀਨਾਂ, ਵੱਖ-ਵੱਖ ਰਵੀਸਾਈਡ, ਇੰਸੈਕਟੀਸਾਈਡ ਦਵਾਈਆਂ, ਵੈਕਟਰ ਬੌਰਨ ਵਿਸ਼ਿਆਂ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਈ। Author: Malout Live