ਸਵ. ਸ਼੍ਰੀ ਮਦਨ ਲਾਲ ਧਵਨ ਜੀ ਦੀ 7ਵੀਂ ਬਰਸੀ ਮੌਕੇ ਉਨ੍ਹਾਂ ਦੇ ਪਰਿਵਾਰ ਵੱਲੋਂ ਵਿਸ਼ਾਲ ਖੂਨਦਾਨ ਕੈਂਪ 12 ਮਈ ਨੂੰ

ਮਲੋਟ: ਮਲੋਟ ਦੇ ਪੱਤਰਕਾਰ ਜਗਦੀਪ ਧਵਨ ਦੇ ਪਿਤਾ ਸਵ. ਸ਼੍ਰੀ ਮਦਨ ਲਾਲ ਧਵਨ ਦੀ 7ਵੀਂ ਬਰਸੀ ਮੌਕੇ ਉਨ੍ਹਾਂ ਦੇ ਪਰਿਵਾਰ ਵੱਲੋਂ ਵਿਸ਼ਾਲ ਖੂਨਦਾਨ ਕੈਂਪ 12 ਮਈ ਨੂੰ ਸਿਵਲ ਹਸਪਤਾਲ ਮਲੋਟ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 12 ਵੱਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਮੌਕੇ ਜਗਦੀਪ ਧਵਨ ਅਤੇ ਜਗਸੀਰ ਧਵਨ ਨੇ ਕਿਹਾ ਖੂਨ ਦੇ ਦਾਨ ਨੂੰ ਮਹਾਂਦਾਨ ਕਿਹਾ ਜਾਂਦਾ ਹੈ। ਸਹੀ ਸਮੇਂ ਤੇ ਜੇਕਰ ਖੂਨ ਉਪਲੱਬਧ ਹੋ ਜਾਵੇ ਤਾਂ ਕਈ ਕੀਮਤੀ ਜਾਨਾਂ ਬੱਚ ਸਕਦੀਆਂ ਹਨ। ਸੰਸਾਰ ਦੇ ਹਰ ਵਿਅਕਤੀ ਲਈ ਸੁਰੱਖਿਅਤ ਖੂਨ ਦੀ ਜ਼ਰੂਰਤ ਹਰ ਸਮੇਂ ਹੈ। ਹਰੇਕ ਸਕਿੰਟ ਕਿਸੇ ਨਾ ਕਿਸੇ ਨੂੰ, ਕਿਸੇ ਵੀ ਥਾਂ ਤੇ ਖੂਨ ਦੀ ਜ਼ਰੂਰਤ ਪੈ ਸਕਦੀ ਹੈ। ਸਭ ਤੋਂ ਜਿਆਦਾ ਖੂਨ ਦੀ ਜ਼ਰੂਰਤ ਹੈ ਗਰਭ ਅਵਸਥਾ ਅਤੇ ਬੱਚੇ ਨੂੰ ਜਨਮ ਦੇਣ ਸਮੇਂ, ਬੱਚੇ ਜਿਨ੍ਹਾਂ ਨੂੰ ਮਲੇਰੀਆ ਅਤੇ ਕੁਪੋਸ਼ਣ ਕਾਰਨ ਅਨੀਮੀਆ ਹੋ ਜਾਵੇ, ਦੁਰਘਟਨਾਵਾਂ ਜਿਸ ਵਿੱਚ ਕਿਸੇ ਵਿਅਕਤੀ ਦਾ ਬਹੁਤ ਖ਼ੂਨ ਵੱਗ ਜਾਵੇ ਜਾਂ ਆਪ੍ਰੇਸ਼ਨ ਦੇ ਦੌਰਾਨ ਮਰੀਜ਼ ਨੂੰ ਖੂਨ ਦੀ ਜ਼ਰੂਰਤ ਪੈਂਦੀ ਹੈ। ਜੇਕਰ ਬਲੱਡ ਬੈਂਕ ਜਾਂ ਹਸਪਤਾਲ ਵਿੱਚ ਉਸ ਸਮੇਂ ਖੂਨ ਉਪਲੱਬਧ ਹੁੰਦਾ ਹੈ ਤਾਂ ਸਮੇਂ ਸਿਰ ਵਿਅਕਤੀ ਦੇ ਇਲਾਜ ਵਿੱਚ ਸਹਾਇਤਾ ਮਿਲਦੀ ਹੈ। ਇਸ ਲਈ ਵਿਸ਼ਵ ਭਰ ਵਿੱਚ ਹਸਪਤਾਲ ਅਤੇ ਬਲੱਡ ਬੈਂਕ ਪਹਿਲਾਂ ਹੀ ਹਰ ਗਰੁੱਪ ਦੇ ਖੂਨ ਨੂੰ ਉਪਲੱਬਧ ਕਰਵਾਉਣਾ ਸੁਨਿਸ਼ਚਿਤ ਕਰਦੇ ਹਨ ਤਾਂ ਜੋ ਮੁਸ਼ਕਿਲ ਸਮੇਂ ਹਰ ਲੋੜਵੰਦ ਦੀ ਮੱਦਦ ਕੀਤੀ ਜਾ ਸਕੇ।

Author: Malout Live