ਐਪਲ ਇੰਟਰਨੈਸ਼ਨਲ ਸਕੂਲ ਵਿੱਚ ਕਰਵਾਇਆ ਗਿਆ ਸੁਨਾਮੀ ਜਾਗਰੂਕਤਾ ਪ੍ਰੋਗਰਾਮ
ਐਪਲ ਇੰਟਰਨੈਸ਼ਨਲ ਸਕੂਲ ਵਿੱਚ 9ਵੀਂ ਤੋਂ 12ਵੀਂ ਜਮਾਤਾਂ ਦੇ ਵਿਦਿਆਰਥੀਆਂ ਲਈ ਸੁਨਾਮੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਜਿਸਦਾ ਮਕਸਦ ਵਿਦਿਆਰਥੀਆਂ ਨੂੰ ਸੁਨਾਮੀ ਦੇ ਖਤਰੇ, ਚੇਤਾਵਨੀ ਦੇ ਸੰਕੇਤਾਂ ਨੂੰ ਸਮਝਣ ਅਤੇ ਸੁਨਾਮੀ ਦੇ ਸਮੇਂ ਕੀ ਕਰਨਾ ਚਾਹੀਦਾ ਹੈ, ਬਾਰੇ ਸਿੱਖਿਆ ਦੇਣਾ ਸੀ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਐਪਲ ਇੰਟਰਨੈਸ਼ਨਲ ਸਕੂਲ ਵਿੱਚ 9ਵੀਂ ਤੋਂ 12ਵੀਂ ਜਮਾਤਾਂ ਦੇ ਵਿਦਿਆਰਥੀਆਂ ਲਈ ਸੁਨਾਮੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਜਿਸਦਾ ਮਕਸਦ ਵਿਦਿਆਰਥੀਆਂ ਨੂੰ ਸੁਨਾਮੀ ਦੇ ਖਤਰੇ, ਚੇਤਾਵਨੀ ਦੇ ਸੰਕੇਤਾਂ ਨੂੰ ਸਮਝਣ ਅਤੇ ਸੁਨਾਮੀ ਦੇ ਸਮੇਂ ਕੀ ਕਰਨਾ ਚਾਹੀਦਾ ਹੈ, ਬਾਰੇ ਸਿੱਖਿਆ ਦੇਣਾ ਸੀ।
ਇਹ ਪ੍ਰੋਗਰਾਮ ਵਾਈਸ-ਪ੍ਰਿੰਸੀਪਲ (ਸੀਨੀਅਰ-ਵਿੰਗ) ਮੈਡਮ ਅੰਕਿਤਾ ਵਾਟਸ ਦੀ ਅਗਵਾਈ ਹੇਠ ਕੀਤਾ ਗਿਆ, ਜਿਨ੍ਹਾਂ ਨੇ ਇਸ ਮਹੱਤਵਪੂਰਨ ਵਿਸ਼ੇ 'ਤੇ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਲਈ ਕੋਆਰਡੀਨੇਟਰ ਮਿਸਟਰ ਰਾਜਾ ਅਤੇ ਐਕਟੀਵਿਟੀ ਇੰਚਾਰਜ ਮਿਸਟਰ ਸੌਰਭ ਗਰੋਵਰ ਨੂੰ ਵਧਾਈ ਦਿੱਤੀ। ਸਕੂਲ ਪ੍ਰਿੰਸੀਪਲ ਮੈਡਮ ਮਨਦੀਪ ਪਾਲ ਢਿੱਲੋਂ ਨੇ ਇਸ ਜਾਣਕਾਰੀ ਭਰਪੂਰ ਸੈਸ਼ਨ ਦੀ ਸਫ਼ਲਤਾ ਲਈ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਇਸ ਤਰ੍ਹਾਂ ਸੈਸ਼ਨ ਕਰਵਾਉਣ ਦੀ ਤਾਕੀਦ ਕੀਤੀ।
Author : Malout Live