ਅਣਪਛਾਤੇ ਵਾਹਨਾਂ ਨਾਲ ਹੋਣ ਵਾਲੀ ਦੁਰਘਟਨਾਵਾਂ ਦੇ ਪੀੜਿਤਾਂ ਦੇ ਵਾਰਿਸਾਂ ਨੂੰ ਮਿਲੇਗਾ ਮੁਆਵਜ਼ਾ, ਏ.ਡੀ.ਜੀ.ਪੀ ਟ੍ਰੈਫਿਕ ਨੇ ਜਾਰੀ ਕੀਤਾ ਪੱਤਰ
ਮਲੋਟ: ਬੀਤੇ ਦਿਨ ਏ.ਡੀ.ਜੀ.ਪੀ ਟ੍ਰੈਫਿਕ ਨੇ ਇੱਕ ਪੱਤਰ ਜਾਰੀ ਕਰ ਅਣਪਛਾਤੇ ਵਾਹਨਾਂ ਕਾਰਨ ਹੋਣ ਵਾਲੀ ਦੁਰਘਟਨਾਵਾਂ ਦੇ ਪੀੜਿਤਾਂ ਨੂੰ ਮੁਆਵਜ਼ਾ ਦੇਣ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਏ.ਡੀ.ਜੀ.ਪੀ ਟ੍ਰੈਫਿਕ ਪੰਜਾਬ ਵੱਲੋਂ ਸਮੂਹ ਕਮਿਸ਼ਨਰ ਪੁਲਿਸ ਅਤੇ ਸੀਨੀਅਰ ਕਪਤਾਨ ਪੁਲਿਸ ਨੂੰ ਜਾਰੀ ਕੀਤੇ ਇਸ ਪੱਤਰ ਵਿੱਚ ਹਦਾਇਤ ਦਿੱਤੀ ਗਈ ਕਿ ਉਹ ਪਿੰਡਾਂ, ਕਸਬਿਆਂ, ਵਰਕਸ਼ਾਪਾਂ, ਸਕੂਲਾਂ-ਕਾਲਜਾਂ ਆਦਿ ਵਿੱਚ ਜਾ ਕੇ ਅਤੇ ਸਬ-ਡਿਵੀਜ਼ਨ ਅਧਿਕਾਰੀ ਪੇਂਡੂ ਦੌਰੇ ਕਰਕੇ ਆਮ ਲੋਕਾਂ ਨੂੰ ਜਾਗਰੂਕ ਕਰਨ ਕਿ ਜਦੋਂ ਵੀ ਕਿਸੇ ਵਿਅਕਤੀ ਦਾ ਸੜਕੀ ਹਾਦਸਾ (ਦੁਰਘਟਨਾ) ਹੁੰਦਾ ਹੈ, ਜਿਸ ਵਿੱਚ ਅਣਪਛਾਤਾ ਵਹੀਕਲ ਕਿਸੇ ਪੈਦਲ, ਸਾਇਕਲ, ਮੋਟਰਸਾਇਕਲ ਜਾਂ ਕਿਸੇ ਹੋਰ ਵਹੀਕਲ ਨਾਲ ਦੁਰਘਟਨਾ ਕਰ ਭੱਜ ਜਾਂਦਾ ਹੈ, ਤਾਂ ਉਹਨਾਂ ਕੇਸਾਂ ਵਿੱਚ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਜਾਂ ਕੋਈ ਵਿਅਕਤੀ ਕਿਸੇ ਅੰਗ ਤੋਂ ਨਕਾਰਾ ਹੋ ਜਾਂਦਾ ਹੈ ਤਾਂ ਉਸਦੇ ਵਾਰਿਸ ਡੀ.ਸੀ ਦਫ਼ਤਰ ਦੇ ਅੰਦਰ ਐੱਮ.ਏ ਬ੍ਰਾਂਚ ਜਾਂ ਪੇਸ਼ੀ ਬ੍ਰਾਂਚ ਵਿੱਚ ਜਾ ਕੇ ਜਿਲ੍ਹਾ ਵਿੱਚ ਬਣੇ ਸਾਂਝ ਕੇਂਦਰਾਂ ਰਾਹੀਂ ਫਾਰਮ ਭਰ ਕਰਕੇ ਮੁਆਵਜ਼ਾ ਲੈ ਸਕਦੇ ਹਨ, ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਤੌਰ ਤੇ ਫੰਡ ਜਾਰੀ ਰੱਖੇ ਗਏ ਹਨ। Author: Malout Live