ਨਹਿਰੂ ਯੂਵਾ ਕੇਂਦਰ ਸ਼੍ਰੀ ਮੁਕਤਸਰ ਵੱਲੋਂ ਸਰਕਾਰੀ ਕਾਲਜ ਦਾਨੇਵਾਲਾ ਵਿਖੇ ਜਲ ਮਿਸ਼ਨ ਗਿਆਨ ਲੇਖ ਮੁਕਾਬਲਾ ਕਰਵਾਇਆ ਗਿਆ
ਮਲੋਟ:- ਨਹਿਰੂ ਯੂਵਾ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਯੂਥ ਅਫ਼ਸਰ ਕੋਮਲ ਨਿਗਮ ਦੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਨਹਿਰੂ ਯੂਵਾ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਲੰਬੀ ਬਲਾਕ ਇੰਚਾਰਜ ਵਲੰਟੀਅਰ ਰਖਵਿੰਦਰ ਕੌਰ ਦੀ ਅਗਵਾਈ ਹੇਠ ਪਬਲਿਕ ਹੈਲਥ ਯੂਵਾ ਕਲੱਬ ਵੱਲੋਂ ਦਾਨੇਵਾਲਾ ਚੌਂਕ ਸਰਕਾਰੀ ਕਾਲਜ ਵਿਖੇ ਰਾਸ਼ਟਰੀ ਜਲ ਮਿਸ਼ਨ ਗਿਆਨ ਲੇਖ ਮੁਕਾਬਲਾ ਕਰਵਾਇਆ ਗਿਆ।
ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਐਂਟੀ ਕ੍ਰਾਈਮ ਸਪੈਸ਼ਲ ਵਲੰਟੀਅਰ ਕਲੱਬ (ਰਜਿ.) ਪੰਜਾਬ ਦੇ ਸਟੇਟ ਪ੍ਰਧਾਨ ਪ੍ਰਿੰਸ ਬਾਂਸਲ ਮਲੋਟ ਅਤੇ ਕਾਲਜ ਦੇ ਪ੍ਰਿੰਸੀਪਲ ਕਿਰਤੀ ਸੁਖੀਜਾ ਹਾਜਿਰ ਸਨ। ਇਸ ਪ੍ਰੋਗਰਾਮ ਦੀ ਸਾਰੀ ਕਾਰਵਾਈ ਪੰਜਾਬ ਹੈਲਥ ਯੁਵਾ ਕਲੱਬ ਦੀ ਸਮੂਚੀ ਟੀਮ ਵੱਲੋਂ ਕੀਤੀ ਗਈ। ਰਾਸ਼ਟਰੀ ਜਲ ਮਿਸ਼ਨ ਗਿਆਨ ਲੇਖ ਮੁਕਾਬਲਾ ਵਿੱਚ ਪਹਿਲੀ ਸਥਾਨ ਰਾਖੀ, ਦੂਸਰੇ ਸਥਾਨ ਤੇ ਸੁਮਨ, ਤੀਸਰੇ ਸਥਾਨ ਤੇ ਰੀਆ ਅਤੇ ਚੌਥੇ ਸਥਾਨ ਤੇ ਕੋਮਲ ਰਹੀ। ਇਸ ਮੁਕਾਬਲੇ ਵਿੱਚ ਜੇਤੂਆਂ, ਮਹਿਮਾਨਾਂ ਅਤੇ ਸਹਿਯੋਗੀ ਦਾ ਨਹਿਰੂ ਯੂਵਾ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਅਤੇ ਪਬਲਿਕ ਹੈਲਥ ਯੂਵਾ ਕਲੱਬ ਵੱਲੋਂ ਸ਼ੀਲਡ ਅਤੇ ਸਰਟੀਫਿਕੇਟ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਦੇ ਨਾਲ ਹੀ ਐਂਟੀ ਕ੍ਰਾਈਮ ਸਪੈਸ਼ਲ ਵਲੰਟੀਅਰ ਕਲੱਬ (ਰਜਿ.) ਪੰਜਾਬ ਵੱਲੋਂ ਜੇਤੂਆਂ ਦੀ ਹੌਂਸਲਾ ਅਫਜਾਈ ਲਈ ਸਰਪ੍ਰਾਇਜ਼ ਗਿਫਟ ਵੀ ਦਿੱਤੇ ਗਏ।