ਬਾਬਾ ਬਲਜੀਤ ਸਿੰਘ ਵੱਲੋਂ ਸ਼ੰਘਰਸ਼ ਕਰਨ ਵਾਲੇ ਬਲਕਰਨ ਸਿੰਘ ਚੌਹਾਨ ਨੂੰ ਸਿਰੋਪਾਓ, ਲੋਈ ਅਤੇ ਫੁੱਲਾਂ ਦੇ ਹਾਰ ਪਾ ਕੇ ਕੀਤਾ ਗਿਆ ਸਨਮਾਨਿਤ
ਮਲੋਟ:- ਦਿੱਲੀ ਤੋਂ ਜਿੱਤ ਕੇ ਆਏ ਕਿਸਾਨ ਸ. ਬਲਕਰਨ ਸਿੰਘ ਚੌਹਾਨ ਦਾਨੇਵਾਲਾ ਵਾਲੇ ਲੰਮੇ ਸਮੇਂ ਤੋਂ ਦਿੱਲੀ ਸੰਘਰਸ਼ ਵਿੱਚ ਹਾਜਰੀ ਲਵਾ ਰਹੇ ਸਨ। ਜਿਸਤੋਂ ਬਾਅਦ ਅੱਜ ਆਪਣੇ ਪਿੰਡ ਦਾਨੇਵਾਲਾ ਵਿਖੇ ਪਹੁੰਚਣ ਤੇ ਸਾਰੇ ਨਗਰ ਦੀਆਂ ਸਰਬੱਤ ਸੰਗਤਾਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।
ਇਸ ਦੌਰਾਨ ਪਿੰਡ ਅਬੁੱਲ ਖੁਰਾਣਾ ਤੋਂ ਬੜੇ ਮਾਣ ਨਾਲ ਉਨ੍ਹਾਂ ਨੂੰ ਕਾਫਲੇ ਦੇ ਰੂਪ ਵਿੱਚ ਹਾਰਦਿਕ ਸਵਾਗਤ ਕੀਤਾ ਅਤੇ ਸਾਰੇ ਮਲੋਟ ਵਿੱਚੋਂ ਕਾਫਲਾ ਫਿਰ ਪਿੰਡ ਦਾਨੇਵਾਲਾ ਦੀਆਂ ਸਾਰੀਆਂ ਗਲੀਆਂ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਦਾਨੇਵਾਲਾ ਵਿਖੇ ਪਹੁੰਚਿਆ। ਜਿਸ ਉਪਰੰਤ ਬਾਬਾ ਬਲਜੀਤ ਸਿੰਘ ਅਤੇ ਸਮੂਹ ਪ੍ਰਬੰਧਕ ਕਮੇਟੀ ਨਗਰ ਦਾਨੇਵਾਲਾ ਦੀਆਂ ਸੰਗਤਾਂ ਨੇ ਸਿਰੋਪਾਓ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਪਾਵਨ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਹਜੂਰੀ ਵਿੱਚ ਅਰਦਾਸ ਬੇਨਤੀ ਕੀਤੀ। ਇਸ ਮੌਕੇ ਪਹੁੰਚੀਆਂ ਸੰਗਤਾਂ ਅਤੇ ਕਿਸਾਨਾਂ ਦੇ ਲਈ ਚਾਹ ਬਿਸਕੁੱਟ ਲੱਡੂਆਂ ਦਾ ਪ੍ਰਸ਼ਾਦ ਵੀ ਵੰਡਿਆ ਗਿਆ।