ਡਾਇਮੰਡ ਭੰਗੜਾ ਅਕੈਡਮੀ ਮਲੋਟ ਦੇ ਵਿਦਿਆਰਥੀਆਂ ਨੇ ਜਿੱਤੇ ਇਨਾਮ, ਅਕੈਡਮੀ ਦਾ ਨਾਮ ਕੀਤਾ ਰੌਸ਼ਨ
ਨਿਊਟਨ ਵਰਲਡ ਸਕੂਲ ਵੱਲੋਂ ਕਰਵਾਏ ਗਏ ਸੱਭਿਆਚਾਰਕ ਮੁਕਾਬਲਿਆਂ ਵਿੱਚ ਡਾਇਮੰਡ ਭੰਗੜਾ ਅਕੈਡਮੀ ਮਲੋਟ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਇਨਾਮ ਜਿੱਤ ਕੇ ਮਲੋਟ ਖੇਤਰ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਡਾਇਮੰਡ ਭੰਗੜਾ ਅਕੈਡਮੀ ਦੇ ਡਾਇਰੈਕਟਰ ਡਾ. ਸੁਖਦਰਸ਼ਨ ਸਿੰਘ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ ਤੇ ਖੁਸ਼ੀ ਜਤਾਉਂਦੇ ਹੋਏ ਨਿਊਟਨ ਵਰਲਡ ਸਕੂਲ ਪ੍ਰਬੰਧਨ ਦਾ ਧੰਨਵਾਦ ਕੀਤਾ ਅਤੇ ਮਾਪਿਆਂ ਤੇ ਅਕੈਡਮੀ ਦੇ ਕੋਚਾਂ ਨੂੰ ਵੀ ਵਧਾਈ ਦਿੱਤੀ।
ਮਲੋਟ : ਨਿਊਟਨ ਵਰਲਡ ਸਕੂਲ ਵੱਲੋਂ ਕਰਵਾਏ ਗਏ ਸੱਭਿਆਚਾਰਕ ਮੁਕਾਬਲਿਆਂ ਵਿੱਚ ਡਾਇਮੰਡ ਭੰਗੜਾ ਅਕੈਡਮੀ ਮਲੋਟ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਇਨਾਮ ਜਿੱਤ ਕੇ ਮਲੋਟ ਖੇਤਰ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਹਰਿਗੁਣ ਕੌਰ ਪੁੱਤਰੀ ਕੁਲਵੰਤ ਸਿੰਘ ਨੇ ਫੋਕ ਡਾਂਸ ਵਿੱਚ ਦੂਜਾ ਸਥਾਨ ਅਤੇ ਰੈਂਪ ਵਾਕ ਵਿੱਚ ਵੀ ਦੂਜਾ ਇਨਾਮ ਹਾਸਿਲ ਕੀਤਾ। ਅਨੂ ਪੁੱਤਰੀ ਜਸਵਿੰਦਰ ਸਿੰਘ ਨੇ ਫੋਕ ਡਾਂਸ ਵਿੱਚ ਤੀਜਾ ਸਥਾਨ ਅਤੇ ਰੈਂਪ ਵਾਕ ਵਿੱਚ ਵੀ ਤੀਜਾ ਇਨਾਮ ਪ੍ਰਾਪਤ ਕੀਤਾ। ਆਰਤੀ ਪੁੱਤਰੀ ਗੁਰਜੰਟ ਸਿੰਘ ਨੇ ਫੋਕ ਡਾਂਸ ਵਿੱਚ ਤੀਜਾ ਸਥਾਨ ਹਾਸਿਲ ਕਰਕੇ ਅਕੈਡਮੀ ਦਾ ਮਾਣ ਵਧਾਇਆ। ਜਸਦੀਪ ਕੌਰ ਪੁੱਤਰੀ ਜਸਵੰਤ ਸਿੰਘ ਨੇ ਵੀ ਫੋਕ ਡਾਂਸ ਵਿੱਚ ਤੀਜਾ ਸਥਾਨ ਹਾਸਿਲ ਕੀਤਾ।
ਨਵਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਨੇ ਫੋਕ ਡਾਂਸ ਵਿੱਚ ਦੂਜਾ ਸਥਾਨ ਪ੍ਰਾਪਤ ਕਰਨ ਦੇ ਨਾਲ-ਨਾਲ ਪੰਜਾਬੀ ਗੱਭਰੂ ਦਾ ਖਿਤਾਬ ਵੀ ਆਪਣੇ ਨਾਮ ਕੀਤਾ। ਇਸਮਨ ਅਰੋੜਾ ਪੁੱਤਰੀ ਦੀਪਕ ਕੁਮਾਰ ਨੇ ਫੋਕ ਡਾਂਸ ਵਿੱਚ ਪਹਿਲਾ ਸਥਾਨ, ਫੈਂਸੀ ਡਰੈਸ ਵਿੱਚ ਦੂਜਾ ਸਥਾਨ ਅਤੇ ਮਿਸ ਲਿਟਲ ਪੰਜਾਬਣ ਆਈਕਾਨ ਦਾ ਖਿਤਾਬ ਜਿੱਤ ਕੇ ਖਾਸ ਪ੍ਰਸਿੱਧੀ ਹਾਸਿਲ ਕੀਤੀ। ਇਸ ਤੋਂ ਇਲਾਵਾ ਅਰੋਹੀ ਨੇ ਵਾਕ ਮੁਕਾਬਲੇ ਵਿੱਚ ਪਹਿਲਾ ਇਨਾਮ ਜਿੱਤਿਆ। ਡਾਇਮੰਡ ਭੰਗੜਾ ਅਕੈਡਮੀ ਗਰੁੱਪ ਨੇ ਸਮੂਹਿਕ ਪ੍ਰਸਤੁਤੀ ਵਿੱਚ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਡਾਇਮੰਡ ਭੰਗੜਾ ਅਕੈਡਮੀ ਦੇ ਡਾਇਰੈਕਟਰ ਡਾ. ਸੁਖਦਰਸ਼ਨ ਸਿੰਘ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ ਤੇ ਖੁਸ਼ੀ ਜਤਾਉਂਦੇ ਹੋਏ ਨਿਊਟਨ ਵਰਲਡ ਸਕੂਲ ਪ੍ਰਬੰਧਨ ਦਾ ਧੰਨਵਾਦ ਕੀਤਾ ਅਤੇ ਮਾਪਿਆਂ ਤੇ ਅਕੈਡਮੀ ਦੇ ਕੋਚਾਂ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਫਲਤਾ ਬੱਚਿਆਂ ਦੀ ਮਿਹਨਤ, ਮਾਪਿਆਂ ਦੇ ਸਹਿਯੋਗ ਅਤੇ ਕੋਚਿੰਗ ਦੀ ਲਗਨ ਦਾ ਨਤੀਜਾ ਹੈ।
Author : Malout Live



