ਨਿਹੋਨ ਗੋਜੂ ਰਿਊ ਕਰਾਟੇ ਡੂ ਪੰਜਾਬ ਵੱਲੋਂ ਮਲੋਟ ਵਿੱਚ 11 ਤੋਂ 14 ਅਕਤੂਬਰ ਨੂੰ ਲਗਾਇਆ ਜਾ ਰਿਹਾ 4 ਰੋਜ਼ਾ ਕਾਤਾ ਸੈਮੀਨਾਰ
ਨਿਹੋਨ ਗੋਜੂ ਰਯੂ ਕਰਾਟੇ ਡ ਪੰਜਾਬ ਵੱਲੋਂ 11 ਤੋ 14 ਅਕਤੂਬਰ 2025 ਨੂੰ ਪੰਜਾਬ ਲੈਵਲ ਦਾ ਕਾਤਾ ਸੈਮੀਨਾਰ ਸ਼ਗਨ ਪੈਲੇਸ ਪਿੰਡ ਮਲੋਟ ਵਿਖੇ ਲਗਾਇਆ ਜਾ ਰਿਹਾ ਹੈ। ਇਸ ਮੌਕੇ ਕਰਾਟੇ ਕੋਚ ਗੁਰਮੀਤ ਸਿੰਘ ਚੀਫ ਇੰਸਟ੍ਰਕਟਰ ਪੰਜਾਬ ਨੇ ਦੱਸਿਆ ਕਿ ਇਸ ਕਾਤਾ ਕੈਂਪ ਵਿੱਚ ਸੂਬਾ ਭਰ ਦੇ ਕਰਾਟੇ ਖਿਡਾਰੀ ਆਪਣੀ ਉੱਚ ਯੋਗਤਾ ਲਈ ਭਾਗ ਲੈਣਗੇ।
ਮਲੋਟ : ਨਿਹੋਨ ਗੋਜੂ ਰਯੂ ਕਰਾਟੇ ਡ ਪੰਜਾਬ ਵੱਲੋਂ 11 ਤੋ 14 ਅਕਤੂਬਰ 2025 ਨੂੰ ਪੰਜਾਬ ਲੈਵਲ ਦਾ ਕਾਤਾ ਸੈਮੀਨਾਰ ਸ਼ਗਨ ਪੈਲੇਸ ਪਿੰਡ ਮਲੋਟ ਵਿਖੇ ਲਗਾਇਆ ਜਾ ਰਿਹਾ ਹੈ। ਇਸ ਮੌਕੇ ਕਰਾਟੇ ਕੋਚ ਗੁਰਮੀਤ ਸਿੰਘ ਚੀਫ ਇੰਸਟ੍ਰਕਟਰ ਪੰਜਾਬ ਨੇ ਦੱਸਿਆ ਕਿ ਇਸ ਕਾਤਾ ਕੈਂਪ ਵਿੱਚ ਸੂਬਾ ਭਰ ਦੇ ਕਰਾਟੇ ਖਿਡਾਰੀ ਆਪਣੀ ਉੱਚ ਯੋਗਤਾ ਲਈ ਭਾਗ ਲੈਣਗੇ। ਕੈਂਪ ਵਿੱਚ ਕਰਨਾਟਕਾ ਦੇ ਪ੍ਰਾਈਮ ਇੰਸਟ੍ਰਕਟਰ ਅਤੇ ਚੀਫ ਇੰਸਟ੍ਰਕਟਰ ਆਫ਼ ਇੰਡੀਆ ਮੁਥੂਸਵਾਮੀ ਸ੍ਰੀਨਿਵਾਸਲੂ 9 ਡਾਨ ਜਪਾਨ ਅਤੇ ਓਹਨਾ ਦੀ ਟੀਮ ਟ੍ਰੇਨਿੰਗ ਦੇਣ ਲਈ ਵਿਸ਼ੇਸ ਤੋਰ ਤੇ ਪਹੁੰਚ ਰਹੇ ਹਨ। ਇਸ ਕੈਂਪ ਵਿੱਚ ਕਾਤਾਂ ਦੀ ਅਡਵਾਂਸ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਇਹ ਕੈਂਪ ਖਿਡਾਰੀਆਂ ਨੂੰ ਕਾਤਾਂ ਵਿੱਚ ਹੋਰ ਪ੍ਰਫੁਲਤ ਕਰਨ ਦੇ ਮਕਸਦ ਲਈ ਲਗਾਇਆ ਜਾ ਰਿਹਾ ਹੈ।
ਇਸ ਕੈਂਪ ਨੂੰ ਸਫਲ ਬਣਾਉਣ ਲਈ ਸਪੋਰਟਸ ਕਰਾਟੇ ਐਸੋਸ਼ੀਏਸ਼ਨ (ਰਜਿ.) ਸ੍ਰੀ ਮੁਕਤਸਰ ਸਾਹਿਬ ਅਤੇ ਸਪੋਰਟਸ ਕਰਾਟੇ ਵੈੱਲਫੇਅਰ ਐਸੋਸ਼ੀਏਸ਼ਨ (ਰਜਿ.) ਫਾਜ਼ਿਲਕਾ, ਗੁਰਮੀਤ ਕਰਾਟੇ ਅਕੈਡਮੀ ਮਲੋਟ ਵਿਸ਼ੇਸ ਸਹਿਯੋਗ ਦੇ ਰਹੇ ਹਨ। ਕੈਂਪ ਦੀ ਸ਼ੁਰੂਆਤ ਰਾਕੇਸ਼ ਕੁਮਾਰ ਜੈਨ ਵਾਈਸ ਪ੍ਰਧਾਨ ਵੱਲੋਂ ਜੋਤੀ ਜਗਾ ਕੇ ਕੀਤੀ ਜਾਵੇਗੀ। ਇਸ ਕੈਂਪ ਵਿੱਚ ਕੋਚ ਤਜਿੰਦਰ ਸਿੰਘ, ਮਨਪ੍ਰੀਤ ਕੌਰ, ਕੰਵਰਜੀਤ ਸਿੰਘ, ਧਰਮਵੀਰ, ਨਮਨ ਕੁਮਾਰ, ਨੀਤੂ ਰਾਣੀ, ਸੋਮਾ ਰਾਣੀ, ਸਰਗਮ, ਮਧੂ ਰਾਣੀ, ਕ੍ਰਿਸ਼, ਏਕਜੋਤ ਸਿੰਘ, ਮੋਨਿਕਾ ਰਾਣੀ, ਮਨਪ੍ਰੀਤ ਕੌਰ, ਅੰਕੁਸ਼ ਸ਼ਰਮਾ ਅਤੇ ਸਮੂਹ ਖਿਡਾਰੀ ਪਹੁੰਚ ਰਹੇ ਹਨ।
Author : Malout Live