ਪੁਰਾਣੇ ਜਮ੍ਹਾਂ ਕਰਵਾਏ ਅਸ਼ਟਾਮਾਂ ਦੀ ਰਕਮ ਰਿਫੰਡ ਕਰਨ ਦੀ ਮੰਗ

ਮਲੋਟ: ਪੰਜਾਬ ਸਰਕਾਰ ਵੱਲੋਂ ਨਾਨ-ਜੁਡੀਸ਼ੀਅਲ ਸਟੈਂਪ ਪੇਪਰ ਅਤੇ ਸਪੈਸ਼ਲ ਅਡੈਸਿਵ ਟਿਕਟਾਂ ਜੋ ਕਿ ਪੰਜਾਬ ਸਰਕਾਰ ਨੇ 31 ਜੁਲਾਈ 2022 ਨੂੰ ਬੰਦ ਕਰ ਦਿੱਤੀਆਂ ਸਨ। ਅਸ਼ਟਾਮ ਫਰੋਸ਼ਾਂ ਵੱਲੋਂ ਆਪਣੇ ਕੋਲ ਬਾਕੀ ਪਿਆ ਸਟਾਕ ਖਜ਼ਾਨੇ 'ਚ ਜਮ੍ਹਾਂ ਕਰਵਾ ਦਿੱਤਾ ਗਿਆ।ਪਰ ਜਮ੍ਹਾਂ ਕਰਵਾਏ ਅਸ਼ਟਾਮਾਂ ਦੀ ਰਾਸ਼ੀ ਦਾ ਰਿਫੰਡ ਨਾ ਮਿਲਣ ਕਾਰਨ ਅਸ਼ਟਾਮ ਫਰੋਸ਼ਾਂ ਨੂੰ ਵਿੱਤੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸ਼ਟਾਮ ਫਰੋਸ਼ਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਤੁਰੰਤ ਰਿਫੰਡ ਰਿਲੀਜ਼ ਕੀਤਾ ਜਾਵੇ ਤਾਂ ਜੋ ਅਸ਼ਟਾਮ ਫਰੋਸ਼ ਆਪਣਾ ਕਾਰੋਬਾਰ ਆਸਾਨੀ ਨਾਲ ਚਲਾ ਸਕਣ। Author: Malout Live