ਗਣਤੰਤਰ ਦਿਵਸ ਮੌਕੇ ਆਸ਼ਾ ਵਰਕਰਾਂ ਵੱਲੋਂ ਮੰਤਰੀਆਂ ਨੂੰ ਦਿੱਤੇ ਜਾਣਗੇ ਮੰਗ ਪੱਤਰ

ਮਲੋਟ: ਪਿਛਲੇ ਦਿਨੀ ਆਸ਼ਾ ਵਰਕਰ ਫੈਸਿਲੀਟੇਟਰ ਨਿਰੋਲ ਯੂਨੀਅਨ ਪੰਜਾਬ ਪ੍ਰਧਾਨ ਦੀ ਅਗਵਾਈ ਹੇਠ ਆਸ਼ਾ ਵਰਕਰ ਮਲੋਟ ਦੀ ਪ੍ਰਧਾਨ ਪ੍ਰੀਤੀ, ਮੀਤ ਪ੍ਰਧਾਨ ਨੀਲਮ ਰਾਣੀ, ਸੀਨੀਅਰ ਪ੍ਰਧਾਨ ਵੰਦਨਾ ਦੀ ਅਗਵਾਈ ਵਿੱਚ ਮੀਟਿੰਗ ਹੋਈ। ਇਸ ਮੀਟਿੰਗ ਦਾ ਮੁੱਖ ਏਜੰਡਾ 26 ਜਨਵਰੀ ਨੂੰ ਆਪਣੇ-ਆਪਣੇ ਹਲਕਿਆਂ ਵਿੱਚ ਮੰਤਰੀਆਂ ਨੂੰ ਮੰਗ ਪੱਤਰ ਦੇ ਕੇ ਰਹਿੰਦੀਆਂ ਮੰਗਾਂ ਜਿਵੇਂ ਕਿ 2500/- ਰੁਪਏ ਆਨਰੇਰੀਅਮ ਨੂੰ ਡਬਲ ਕਰਾਉਣਾ, ਹਰਿਆਣਾ ਪੈਟਰਨ ਲਾਗੂ ਕਰਾਉਣਾ, ਹਾਜ਼ਰੀ ਯਕੀਨੀ ਬਣਾਉਣਾ, ਮੰਨੀਆਂ ਮੰਗਾਂ ਵਿੱਚੋਂ ਪ੍ਰਸੂਤਾ ਛੁੱਟੀ ਦਾ ਨੋਟੀਫਿਕੇਸ਼ਨ ਕਰਾਉਣਾ, ਪੰਜ ਲੱਖ ਦਾ ਬੀਮਾ ਲਾਗੂ ਕਰਨਾ,

CHO ਦੇ ਇੰਨਸੈਂਟਿਵ ਵਾਲੀ ਸਕੀਮ ਵਿੱਚ ਫੈਸਿਲੀਟੇਟਰਾਂ ਤੇ ਲਾਗੂ ਕਰਨਾ ਆਦਿ ਹੋਰ ਮੰਗਾਂ ਨੂੰ ਹੱਲ ਕਰਾਉਣਾ ਹੈ। ਇਸ ਮੌਕੇ ਯੂਨੀਅਨ ਦੀਆਂ ਆਗੂਆਂ ਨੇ ਕਿਹਾ ਕਿ 26 ਜਨਵਰੀ ਗਣਤੰਤਰ ਦਿਵਸ ਹੈ, ਜਿਸ ਕਰਕੇ ਇਸ ਨੈਸ਼ਨਲ ਦਿਨ ਦਾ ਸਵਾਗਤ ਕਰਦੇ ਹਾਂ। ਇਸ ਦਿਨ ਅਸੀ ਸ਼ਾਂਤਮਈ ਢੰਗ ਨਾਲ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਦੇਵਾਂਗੇ। ਇਸ ਮੌਕੇ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਅਤੇ ਸੂਬਾ ਕਮੇਟੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਡੀਆਂ ਲਮਕ ਰਹੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਉਹ ਜਲਦੀ ਹੀ ਸੂਬਾ ਕਮੇਟੀ ਮੀਟਿੰਗ ਕਰਕੇ ਤਿੱਖੇ ਸੰਘਰਸ਼ ਦਾ ਆਰੰਭ ਕਰਨਗੀਆਂ। Author: Malout Live