ਪੰਜਾਬ ‘ਚ 18 ਤੋਂ 20 ਅਪ੍ਰੈਲ ਤੱਕ ਮੀਂਹ ਪੈਣ ਦੀ ਸੰਭਾਵਨਾ
ਮਲੋਟ (ਪੰਜਾਬ): ਪੰਜਾਬ ਵਿੱਚ ਮੌਸਮ ਮੁੜ ਕਰਵਟ ਲੈ ਸਕਦਾ ਹੈ। ਮੌਸਮ ਵਿਭਾਗ ਮੁਤਾਬਿਕ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਵਿੱਚ ਵੈਸਟਰਨ ਡਿਸਟਰਬੈਂਸ ਇੱਕ ਵਾਰ ਫਿਰ ਸਰਗਰਮ ਹੋ ਰਹੀ ਹੈ। ਇਸ ਕਾਰਨ 18 ਤੋਂ 20 ਅਪ੍ਰੈਲ ਤਿੰਨ ਦਿਨਾਂ ਤੱਕ ਕਈ ਥਾਵਾਂ ’ਤੇ ਗਰਜ ਤੇ ਬਿਜਲੀ ਦੇ ਨਾਲ ਮੀਂਹ
ਪੈਣ ਦੀ ਸੰਭਾਵਨਾ ਹੈ। ਇਸ ਕਾਰਨ ਤਾਪਮਾਨ ਵਿੱਚ ਗਿਰਾਵਟ ਆਵੇਗੀ। ਉੱਧਰ ਇਸ ਨਾਲ ਕਿਸਾਨਾਂ ਦੇ ਫਿਕਰ ਵੱਧ ਗਏ ਹਨ। ਕਣਕ ਦੀ ਕਟਾਈ ਦਾ ਸੀਜ਼ਨ ਚੱਲ ਰਿਹਾ ਹੈ। ਕਣਕ ਦੀ ਫਸਲ ਖੇਤਾਂ ਤੇ ਮੰਡੀਆਂ ਵਿੱਚ ਪਈ ਹੈ। Author: Malout Live