ਏ.ਐੱਸ.ਆਈ ਅੰਗਰੇਜ਼ ਸਿੰਘ ਆਪਣੇ ਅਹੁਦੇ ਤੋਂ ਪਦ-ਉੱਨਤ ਹੋ ਬਣੇ ਸਬ-ਇੰਸਪੈਕਟਰ

ਮਲੋਟ: ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੰਜਾਬ ਪੁਲਿਸ ਵਿੱਚ ਪੁਲਿਸ ਲਾਇਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਆਪਣੀਆਂ ਸੇਵਾਵਾਂ ਨਿਭਾਅ ਰਹੇ ਏ.ਐੱਸ.ਆਈ ਅੰਗਰੇਜ਼ ਸਿੰਘ ਨੂੰ ਵਧੀਆ ਡਿਊਟੀ ਅਤੇ ਵਧੀਆ ਕਾਰਜਸ਼ੈਲੀ ਦੇ ਲਈ ਸਬ-ਇੰਸਪੈਕਟਰ ਪਦ-ਉੱਨਤ ਕੀਤਾ ਗਿਆ।

ਇਸ ਮੌਕੇ ਸ. ਉਪਿੰਦਰਜੀਤ ਸਿੰਘ ਘੁੰਮਣ ਆਈ.ਪੀ.ਐੱਸ, ਐੱਸ.ਐੱਸ.ਪੀ ਅਤੇ ਇੰਸਪੈਕਟਰ ਸੰਜੀਵ ਕੁਮਾਰ ਵੱਲੋਂ ਤਰੱਕੀ ਦੇ ਸਟਾਰ ਲਗਾਏ ਗਏ ਅਤੇ ਚੰਗੇ ਭਵਿੱਖ ਦੇ ਲਈ ਕਾਮਨਾ ਕੀਤੀ। ਇਸ ਮੌਕੇ ਇੰਸਪੈਕਟਰ ਅਮਰਚੰਦ ਏ.ਐੱਸ.ਆਈ ਅਤੇ ਏ.ਐੱਸ.ਆਈ ਧਰਮਵੀਰ ਸਿੰਘ ਸਕਿਉਰਟੀ ਇੰਚਾਰਜ ਵੀ ਹਾਜ਼ਿਰ ਸਨ। Author: Malout Live