ਸਟੇਟ ਪੱਧਰੀ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੇ ਨਿਰਧਾਰਿਤ ਥਾਵਾਂ ਤੇ ਲਏ ਜਾਣਗੇ ਟਰਾਇਲ

ਜਿਲ੍ਹਾ ਪੱਧਰੀ ਖੇਡਾਂ (ਗੇਮ ਸਾਈਕਲਿੰਗ, ਰਗਬੀ, ਜੂਡੋ, ਹਾਕੀ, ਟੇਬਲ ਟੇਨਿਸ, ਨੈੱਟਬਾਲ, ਸਾਫਟਬਾਲ, ਬੇਸਬਾਲ, ਰੋਲਰ ਸਕੇਟਿੰਗ, ਲਾਅਨ ਟੇਨਿਸ, ਤਾਇਕਵਾਂਡੋ, ਤੈਰਾਕੀ, ਵੁਸ਼ੂ, ਸ਼ੂਟਿੰਗ, ਜਿਮਨਾਸਟਿਕਸ, ਆਰਚਰੀ, ਫੈਨਸਿੰਗ, ਰੋਇੰਗ ਕੈਕਿੰਗ ਅਤੇ ਕਨੌਇੰਗ) ਜੋ ਕਿ ਮਿਤੀ 16-09-2024 ਤੋਂ 22-09-2024 ਦੌਰਾਨ ਨਹੀਂ ਕਰਵਾਈਆਂ ਗਈਆਂ ਅਤੇ ਜਿਨ੍ਹਾਂ ਗੇਮਾਂ ਦੀ ਸਿਧੇ ਤੌਰ ਤੇ ਸਟੇਟ ਪੱਧਰੀ ਖੇਡਾਂ ਵਿੱਚ ਐਂਟਰੀ ਹੋਣੀ ਹੈ, ਉਨ੍ਹਾਂ ਖੇਡਾਂ ਦੇ ਟਰਾਇਲ ਖੇਡ ਵਿਭਾਗ, ਸ਼੍ਰੀ ਮੁਕਤਸਰ ਸਾਹਿਬ ਦੁਆਰਾ ਆਯੋਜਿਤ ਕਰਵਾਏ ਜਾ ਰਹੇ ਹਨ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜਿਲ੍ਹਾ ਖੇਡ ਅਫ਼ਸਰ ਅਨਿੰਦਰਵੀਰ ਕੌਰ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡਾਂ ਵਤਨ ਪੰਜਾਬ 2024 ਅਧੀਨ ਜਿਲ੍ਹਾ ਪੱਧਰੀ ਖੇਡਾਂ (ਗੇਮ ਸਾਈਕਲਿੰਗ, ਰਗਬੀ, ਜੂਡੋ, ਹਾਕੀ, ਟੇਬਲ ਟੇਨਿਸ, ਨੈੱਟਬਾਲ, ਸਾਫਟਬਾਲ, ਬੇਸਬਾਲ, ਰੋਲਰ ਸਕੇਟਿੰਗ, ਲਾਅਨ ਟੇਨਿਸ, ਤਾਇਕਵਾਂਡੋ, ਤੈਰਾਕੀ, ਵੁਸ਼ੂ, ਸ਼ੂਟਿੰਗ, ਜਿਮਨਾਸਟਿਕਸ, ਆਰਚਰੀ, ਫੈਨਸਿੰਗ, ਰੋਇੰਗ ਕੈਕਿੰਗ ਅਤੇ ਕਨੌਇੰਗ) ਜੋ ਕਿ ਮਿਤੀ 16-09-2024 ਤੋਂ 22-09-2024 ਦੌਰਾਨ ਨਹੀਂ ਕਰਵਾਈਆਂ ਗਈਆਂ ਅਤੇ ਜਿਨ੍ਹਾਂ ਗੇਮਾਂ ਦੀ ਸਿਧੇ ਤੌਰ ਤੇ ਸਟੇਟ ਪੱਧਰੀ ਖੇਡਾਂ ਵਿੱਚ ਐਂਟਰੀ ਹੋਣੀ ਹੈ, ਉਨ੍ਹਾਂ ਖੇਡਾਂ ਦੇ ਟਰਾਇਲ ਖੇਡ ਵਿਭਾਗ, ਸ਼੍ਰੀ ਮੁਕਤਸਰ ਸਾਹਿਬ ਦੁਆਰਾ ਆਯੋਜਿਤ ਕਰਵਾਏ ਜਾ ਰਹੇ ਹਨ।

ਇੱਕ ਖਿਡਾਰੀ ਇਕ ਟੀਮ ਗੇਮ ਜਾਂ ਵਿਅਕਤੀਗਤ ਖੇਡ ਵਿੱਚ ਵੱਧ ਤੋਂ ਵੱਧ ਦੋ ਈਵੇਂਟਾਂ ਵਿੱਚ ਭਾਗ ਲੈ ਸਕਦਾ ਹੈ। ਇੱਕ ਖਿਡਾਰੀ ਇੱਕ ਉਮਰ ਵਰਗ ਵਿੱਚ (ਜੋ ਅਸਲ ਉਮਰ ਦੇ ਹਿਸਾਬ ਨਾਲ) ਹਿੱਸਾ ਲੈ ਸਕਦਾ ਹੈ। ਇਨ੍ਹਾਂ ਟਰਾਇਲਾਂ ਵਿੱਚ ਭਾਗ ਲੈਣ ਲਈ ਖਿਡਾਰੀ ਸਵੇਰੇ 09:00 ਵਜੇ ਖੇਡ ਸਥਾਨ ਤੇ ਰਿਪੋਰਟ ਕਰ ਸਕਦੇ ਹਨ। ਟਰਾਇਲ੍ਹਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਆਪਣੀ ਉਮਰ ਦੇ ਸਬੂਤ ਵਜੋਂ ਆਪਣਾ ਆਧਾਰ ਕਾਰਡ, ਜਨਮ ਮਿਤੀ ਅਤੇ ਰਿਹਾਇਸ਼ ਦਾ ਸਬੂਤ ਆਪਣੇ ਨਾਲ ਲੈ ਕੇ ਆਉਣ। ਟਰਾਇਲਾਂ ਵਿੱਚ ਆਉਣ ਵਾਲੇ ਖਿਡਾਰੀਆਂ ਲਈ ਪਲੇਇੰਗ ਕਿੱਟ ਪਹਿਨਣਾ ਲਾਜ਼ਮੀ ਹੈ। ਇਨ੍ਹਾਂ ਟਰਾਇਲਾਂ ਵਿੱਚ ਸਲੈਕਟ ਖਿਡਾਰੀ ਸਟੇਟ ਪੱਧਰੀ ਖੇਡਾਂ ਵਿੱਚ ਭਾਗ ਲੈ ਸਕਣਗੇ। ਇਨ੍ਹਾਂ ਟਰਾਇਲਾਂ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਵਧੇਰੇ ਜਾਣਕਰੀ ਲਈ ਖਿਡਾਰੀ ਦਫ਼ਤਰ ਜਿਲ੍ਹਾ ਖੇਡ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ ਨਾਲ ਸੰਪਰਕ ਕਰ ਸਕਦੇ ਹਨ।

Author : Malout live