ਹੁਨਰ ਵਿਕਾਸ ਮਿਸ਼ਨ ਸੰਬੰਧੀ ਜਿਲਾ ਕਾਰਜਕਾਰੀ ਕਮੇਟੀ ਦੀ ਵਿਸੇਸ ਮੀਟਿੰਗ
ਸ੍ਰੀ ਮੁਕਤਸਰ ਸਾਹਿਬ :- ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਨਵੀ ਸਕੀਮ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 3 ਸੰਬੰਧੀ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਵਲੋਂ ਜਿਲੇ ਦੀਆਂ ਇੰਡਸਟਰੀਜ਼ ,ਵਪਾਰੀਆਂ , ਸੋਸ਼ਲ ਸੈਕਟਰ ਅਤੇ ਟ੍ਰੇਨਿੰਗ ਭਾਗੀਦਾਰਾਂ ਨਾਲ ਮੀਟਿੰਗ ਕੀਤੀ ਗਈ । ਇਸ ਮੀਟਿੰਗ ਦਾ ਮੁਖ ਮੰਤਵ ਜਿਲੇ ਵਿਚ ਚੱਲ ਰਹੀਆਂ ਇੰਡਸਟਰੀਜ਼ ਤੋਂ ਓਹਨਾ ਨੂੰ ਚਾਹੀਦੀ ਸ੍ਰਕਿਲ ਫੋਰਸ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਸੀ . ਇਸ ਸਮੇ ਜਿਲੇ ਦੀ ਸ੍ਰਕਿਲ ਗੈਪ ਸਟੱਡੀ ਦੇ ਬਾਰੇ ਵਿਚ ਵੀ ਜਿਲਾ ਪ੍ਰੋਗ੍ਰਾਮਮ ਮੈਨਜਮੈਂਟ ਦੇ ਅਧਿਕਾਰੀ ਦੇਵਾਨੰਦ ਵਸਤਵਾ ਵਲੋਂ ਹਾਜਿਰ ਵਪਾਰੀਆਂ ਅਤੇ ਇੰਡਸਟਰੀਜ਼ ਦੇ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਨੂੰ ਇਸ ਸੰਬੰਧੀ ਦਸਏਆ ਗਿਆ .ਮੀਟਿੰਗ ਵਿਚ ਹਾਜਿਰ ਅਧਿਕਾਰੀਆਂ ,ਵਪਾਰੀਆਂ ਵਲੋਂ ਸ੍ਰਕਿਲ ਡਿਵੈਲਪਮੈਂਟ ਸਕੀਮਾਂ ਅਧੀਨ ਇੰਡਸਟਰੀਜ਼ ਦੀ ਮੰਗ ਅਨੁਸਾਰ ਲਿਆਂਦੇ ਜਾ ਰਹੇ ਕੋਰਸਾਂ ਦੀ ਭਰਪੂਰ ਸਲਾਘਾ ਕੀਤੀ ਗਈ ।ਇਸ ਸਮੇ ਵਧੀਕ ਡਿਪਟੀ ਕਮਿਸ਼ਨਰ ,ਜਨਰਲ ਨੇ ਮੀਟਿੰਗ ਵਿਚ ਹਾਜਿਰ ਹੋਏ ਸਾਰੇ ਵਪਾਰੀਆਂ ਅਤੇ ਇੰਡਸਟਰੀਜ਼ ਧੰਨਵਾਦ ਵੀ ਕੀਤਾ ਅਤੇ ਓਹਨਾ ਵਲੋਂ ਮਿਲ ਰਹੇ ਸਹਿਯੋਗ ਦੀ ਸਲਾਘਾ ਵੀ ਕੀਤੀ ਗਈ । ਮੀਟਿੰਗ ਵਿਚ ਸ੍ਰਕਿਲ ਡਿਵੈਲਪਮੈਂਟ ਯੂਨਿਟ ਦੇ ਅਧਿਕਾਰੀ ਬਲਵੰਤ ਸਿੰਘ ਵਲੋਂ ਦਸਇਆ ਗਿਆ ਕੇ ਕੋਈ ਵੀ ਬੇਰੁਜਗਾਰ ਵਿਅਕਤੀ ਸ੍ਰਕਿਲ ਡਿਵੈਲਪਮੈਂਟ ਦੇ ਕੋਰਸਾਂ ਵਿਚ ਦਾਖਿਲ ਹੋਣ ਲਈ ਯੂਨਿਟ ਦੇ ਅਧਿਕਾਰੀਆਂ ਨਾਲ ਅਤੇ ਜਿਲਾ ਰੋਜਗਾਰ ਦਫਤਰ ਵਿਚ ਸੰਪਰਕ ਕਰ ਸਕਦਾ ਹੈ।