ਆਤਮਾ ਸਕੀਮ ਅਧੀਨ ਖੁੰਬਾ ਦੀ ਕਾਸ਼ਤ ਸਬੰਧੀ ਕੈਂਪ ਦਾ ਆਯੋਜਨ

ਸ੍ਰੀ ਮੁਕਤਸਰ ਸਾਹਿਬ :- ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮੁੱਖ ਖੇਤੀਬਾੜੀ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਬਲਾਕ ਖੇਤੀਬਾੜੀ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਆਤਮਾ ਸਕੀਮ ਅਧੀਨ ਖੁੰਬਾ ਦੀ ਕਾਸ਼ਤ ਸਬੰਧੀ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 101 ਦੇ ਕਰੀਬ ਕਿਸਾਨਾਂ ਨੇ ਭਾਗ ਲਿਆ।ਕੈਂਪ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮਹਿਮਾਨ ਵਜੋਂ ਡਾ. ਸੁਰਿੰਦਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਨੇ ਕਿਸਾਨਾਂ ਨੂੰੰ ਧਰਤੀ ਹੇਠਲੇ ਪਾਣੀ ਦੀ ਸੰਕੋਚ ਨਾਲ ਵਰਤੋਂ ਅਤੇ ਖਾਦਾਂ ਤੇ ਦਵਾਇਆ ਦੀ ਤਕਨੀਕੀ ਮਾਹਿਰਾਂ ਅਨੁਸਾਰ ਵਰਤੋਂ ਕਰਨ ਨੂੰ ਕਿਹਾ, ਬਲਾਕ ਖੇਤੀਬਾੜੀ ਅਫ਼ਸਰ ਡਾ. ਕੁਲਦੀਪ ਸਿੰਘ ਜੌੜਾ ਨੇ ਕਿਸਾਨਾਂ ਨੂੰ ਸਹਾਇਕ ਧੰਦੇ ਅਪਣਾਉਣ ਅਤੇ ਖੇਤੀ ਖਰਚੇ ਘਟਾਉਣ ਲਈ ਕਿਹਾ। ਪ੍ਰੋਜੈਕਟ ਡਾਇਰੈਕਟਰ ਆਤਮਾ ਡਾ. ਕਰਨਜੀਤ ਸਿੰਘ ਨੇ ਕਿਸਾਨਾਂ ਨੂੰ ਕਣਕ ਦੀ ਫਸਲ ਬਾਰੇ ਤਕਨੀਕੀ ਜਾਣਕਾਰੀ ਦਿੱਤੀ।ਉਹਨਾਂ ਕਿਹਾ ਪਹਿਲਾਂ ਨਾਲੋਂ ਸਮਾਂ ਬਦਲ ਚੁੱਕਾ ਅਸੀ ਛੋਟੀ ਤੋਂ ਛੋਟੀ ਚੀਜ ਲਈ ਬਜਾਰ ਨੂੰ ਜਾਂਦੇ ਹਾ।ਸਾਨੂੰ ਸਬਜੀਆਂ ਖੁਦ ਉਗਾਉਣੀਆਂ ਚਾਹੀਦੀਆਂ ਹਨ ਤਾ ਜੋ ਸਬਜੀ ਬਜਾਰੋਂ ਨਾ ਖਰੀਦਣੀ ਪਵੇ।ਬਾਗਬਾਨੀ ਵਿਭਾਗ ਦੇ ਐਚ.ਡੀ.ਓ ਡਾ. ਗਗਨਦੀਪ ਕੌਰ ਨੇ ਕਿਸਾਨਾਂ ਨੂੰ ਬਾਗਬਾਨੀ ਵਿਭਾਗ ਵਿੱਚ ਚੱਲ ਰਹੀਆ ਸਕੀਮਾਂ ਬਾਰੇ ਜਾਗਰੂਕ ਕੀਤਾ ਤਾਂ ਜੋ ਕਿਸਾਨ ਲਾਭ ਲੈ ਸਕਣ।ਇਸ ਤੋਂ ਬਾਅਦ ਡਾ. ਅਮਰਦੀਪ ਕੌਰ, ਬੀ.ਟੀ.ਐਮ (ਆਤਮਾ) ਨੇ ਸਟੇਜ ਸਕਤੱਰਤਾ ਕਰਨ ਦੇ ਨਾਲ ਹੀ ਕਿਸਾਨਾਂ ਨੂੰ ਖੁੰਬਾ ਦੀ ਕਾਸ਼ਤ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੁੰਬਾ ਦੀਆ ਦੁਨੀਆਂ ਵਿੱਚ 1400 ਕਿਸਮਾਂ ਹਨ।ਉਹਨਾਂ ਦੱਸਿਆ ਕਿ ਪੰਜਾਬ ਦੇ ਵਾਤਾਵਰਣ ਵਿੱਚ 5 ਕਿਸਮਾਂ ਵਿੱਚੋਂ ਬਟਨ ਖੁੰਬਾ ਤੇ ਢੀਗਰੀ ਬਹੁਤ ਵਧੀਆਂ ਹੁੰਦੀ ਹੈ। ਉਹਨਾਂ ਕਿਸਾਨਾਂ ਨੂੰ ਦੋਵਾਂ ਕਿਸਮਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਕਿਹਾ ਕਿ ਇਸ ਨਾਲ ਸਿਹਤ ਨੂੰ ਲਾਭ ਮਿਲਦਾ ਹੈ, ਰੋਜਗਾਰ ਵੱਧਣ ਦੇ ਨਾਲ-2 ਆਮਦਨ ਵਿਚ ਵੀ ਵਾਧਾ ਹੁੰਦਾ ਹੈ।ਇਸ ਕੈਂਪ ਦੋਰਾਨ ਬਾਗਬਾਨੀ ਵਿਭਾਗ ਤੋਂ ਢੀਗਰੀ ਦੇ ਬੀਜ ਦੀਆ ਕਿੱਟਾਂ ਆਤਮਾ ਸਕੀਮ ਅਧੀਨ ਕਿਸਾਨਾਂ ਨੂੰ ਫਰੀ ਵੰਡੀਆ ਗਈਆਂ ਅਤੇ ਡਿਮੋ ਵੀ ਦਿਖਾਇਆ ਗਿਆ।ਇਸ ਤੋਂ ਇਲਾਵਾ ਡਾ. ਜਸ਼ਨਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਤੇ ਮਿਲ ਕੇ ਹੰਬਲਾ ਮਾਰਨ ਲਈ ਕਿਹਾ।ਅੰਤ ਵਿੱਚ ਡਾ. ਸੁਖਜਿੰਦਰ ਸਿੰਘ, ਏ.ਡੀ.ਓ ਨੇ ਕਿਸਾਨਾਂ ਨੂੰ ਕੈਂਪ ਵਿੱਚ ਆਉਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਵਿਭਾਗ ਨਾਲ ਜੁੜ ਕੇ ਵਿਭਾਗ ਵਿਚ ਚੱਲ ਰਹੀਆ ਸਕੀਮਾਂ ਦਾ ਲਾਭ ਉਠਾਓ ਅਤੇ ਵਿਭਾਗ ਦੀ ਮਦਦ ਨਾਲ ਸਹਾਇਕ ਧੰਦੇ ਅਪਣਾ ।ਇਸ ਮੌਕੇ ਡਾ.ਰਾਜਵਿੰਦਰ ਸਿੰਘ,ਡਾ.ਸ਼ਵਿੰਦਰ ਸਿੰਘ, ਡਾ. ਮਨਮੀਤ ਸਿੰਘ ਅਤੇ ਡਾ. ਹਰਮਨਜੀਤ ਸਿੰਘ, (ਏ.ਡੀ.ਓ) ਜਤਿੰਦਰ ਸਿੰਘ, ਬਲਵਿੰਦਰ ਸਿੰਘ, ਸੇਵਕ ਸਿੰਘ, ਅਵਤਾਰ ਸਿੰਘ, ਸਤਿੰਦਰ ਕੁਮਾਰ (ਏ.ਐਸ.ਆਈ) ਅਤੇ ਸਵਰਨਜੀਤ ਸਿੰਘ, ਗਗਨਦੀਪ ਸਿੰਘ, ਹਰਦੀਪ ਸਿੰਘ (ਏ.ਟੀ.ਐਮ, ਆਤਮਾ) ਸੁਖਰਾਜ ਸਿੰਘ, ਆਦਿ ਹਾਜਰ ਸਨ।