ਵੋਟਰ ਸਾਖਰਤਾ ਕੱਲਬਾਂ ਦੇ ਮੈਂਬਰਾਂ ਲਈ ਆਨਲਾਈਨ ਕੁਇਜ ਮੁਕਾਬਲਾ- ਡਿਪਟੀ ਕਮਿਸ਼ਨਰ ਐਮ.ਕੇ.ਅਰਾਵਿੰਦ ਕੁਮਾਰ

ਸ੍ਰੀ ਮੁਕਤਸਰ ਸਾਹਿਬ :- ਡਿਪਟੀ ਕਮਿਸ਼ਨਰ ਐਮ.ਕੇ.ਅਰਾਵਿੰਦ ਕੁਮਾਰ ਸ੍ਰੀ ਮੁਕਤਸਰ ਸਾਹਿਬ ਵੱਲੋੱ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਵਿਧਾਨ ਅਧਾਰਿਤ ਲੋਕਤੰਤਰ ਮੁਹਿੰਮ ਦੇ ਦੂਜੇ ਪੜਾਅ ਤਹਿਤ ਸਕੂਲਾਂ ਵਿੱਚ ਸਥਾਪਿਤ ਵੋਟਰ ਸਾਖਰਤਾ ਕੱਲਬਾਂ ਦੇ ਮੈਂਬਰਾਂ ਲਈ ਮਿਤੀ:14-12-2020 ਨੂੰ ਸਾਮ 04:30 ਵਜੇ ਮੁੱਖ ਚੋਣ ਅਫਸਰ,ਪੰਜਾਬ ਚੰਡੀਗੜ ਜੀ ਵੱਲੋਂ ਆਨਲਾਈਨ ਕੁਇਜ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਹੋਰ ਜਾਣਕਾਰੀ ਸਾਂਝੀ ਕਰਦਿਆਂ ਚਾਂਦ ਪ੍ਰਕਾਸ਼, ਤਹਿਸੀਲਦਾਰ ਚੋਣਾਂ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਦੱਸਿਆ ਗਿਆ ਕਿ ਇਸ ਮੁਕਾਬਲੇ ਲਈ 50 ਮਲਟੀਪਲ ਚੁਆਇਸ ਪ੍ਰਸ਼ਨ ਹੋਣਗੇ, ਪ੍ਰਸ਼ਨ ਹੱਲ ਕਰਨ ਲਈ 30 ਮਿੰਟ ਦਾ ਸਮਾਂ ਹੋਵੇਗਾ। ਕੁਇਜ ਦਾ ਲਿੰਕ ਸਾਮ 04:20 ਵਜੇ ਮੁੱਖ ਚੋਣ ਅਫ਼ਸਰ, ਪੰਜਾਬ ਜੀ ਦੇ ਫੇਸਬੁੱਕ ਪੇਜ ਅਤੇ ਟਵਿੱਟਰ ਪੇਜ ਤੇ ਸਾਂਝਾ ਕੀਤਾ ਜਾਵੇਗਾ।

ਕੁਇਜ਼ ਨਿਰਧਾਰਤ ਸਮੇਂ ਦੇ ਅੰਦਰ ਹੀ ਪੂਰਾ ਕਰਕੇ ਜਮਾ ਕਰਨਾ ਹੋਵੇਗਾ। 30 ਮਿੰਟ ਤੋਂ ਬਾਅਦ ਕੁਇਜ਼ ਨੂੰ ਜਮਾਂ ਨਹੀਂ ਕਰਨ ਦਿੱਤਾ ਜਾਵੇਗਾ। ਉਹਨਾ ਦੱਸਿਆ ਕਿ ਜੇਕਰ ਇੱਕ ਤੋਂ ਵੱਧ ਪ੍ਰਤੀਯੋਗੀਆਂ ਦੇ ਬਰਾਬਰ ਨੰਬਰ ਆਉਂਦੇ ਹਨ ਤਾਂ ਜੇਤੂਆਂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਵੇਗੀ। ਉਹਨਾਂ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਵਾਲ ਮੁੱਖ ਚੋਣ ਅਫਸਰ, ਪੰਜਾਬ ਵੱਲੋਂ ਆਪਣੇ ਫੇਸਬੁੱਕ ਪੇਜ chief electoral Officer, 20 ਤੇ ਅਪਲੋਡ ਕੀਤੇ ਗਏ 27 ਲੇਖਾਂ ਅਤੇ ਇਹਨਾਂ ਲੇਖਾਂ ਦੀ ਸੰਖੇਪ ਜਾਣਕਾਰੀ ਵਾਲੀਆਂ ਅਪਲੋਡ ਕੀਤੀਆਂ 08 ਵੀਡੀਓਜ਼ ਵਿੱਚੋਂ ਪੁੱਛੇ ਜਾਣਗੇ। ਆਨਲਾਈਨ ਕੁਇਜ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਜੇਤੂ ਨੂੰ 1500/- ਰੁਪਏ ਦੂਜੇ ਸਥਾਨ ਤੇ ਆਉਣ ਵਾਲੇ ਜੇਤੂ ਨੂੰ 1300/- ਰੁਪਏ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਜੇਤੂ ਨੂੰ 1000/- ਰੁਪਏ ਇਨਾਮ ਵੱਜੋਂ ਦਿੱਤੇ ਜਾਣਗੇ।