ਜਨ-ਮੁਹਿੰਮ ਸਵੀਪ ਤਹਿਤ ਕੀਤਾ ਜਾ ਰਿਹਾ ਜਾਗਰੂਕ
ਮਲੋਟ:- ਵੋਟ ਦੇ ਅਧਿਕਾਰ ਸੰਬੰਧੀ ਜਨ ਮੁਹਿੰਮ ਸਵੀਪ ਤਹਿਤ ਐਂਟੀ ਕਰਾਈਮ ਸਪੈਸ਼ਲ ਵਲੰਟੀਅਰ ਕਲੱਬ (ਰਜਿ.) ਮਲੋਟ ਇਕਾਈ ਵੱਲੋਂ ਵਲੰਟੀਅਰ ਟੀਮਾਂ ਤਿਆਰ ਕਰਕੇ ਘਰ-ਘਰ ਜਾ ਕੇ
ਵੋਟਰ ਗਾਈਡ ਸੰਬੰਧੀ ਵੋਟ ਪਾਉਣ ਦੇ ਅਧਿਕਾਰ ਬਾਰੇ ਵੋਟਰਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਸੂਬਾ ਪ੍ਰਧਾਨ ਪ੍ਰਿੰਸ ਬਾਂਸਲ ਨੇ ਕਿਹਾ ਕਿ ਮਤਦਾਨ ਪ੍ਰਤੀਸ਼੍ਤੱਤਾ ਵਧਾਉਣ ਲਈ ਅਜਿਹੇ ਹੀਲੇ ਜ਼ਰੂਰੀ ਹਨ।