ਆਮ ਆਦਮੀ ਪਾਰਟੀ ਨੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਕੀਤਾ ਰੋਸ ਪ੍ਰਦਰਸ਼ਨ
ਸ੍ਰੀ ਮੁਕਤਸਰ ਸਾਹਿਬ:- ਸੂਬਾ ਕਾਂਗਰਸ ਸਰਕਾਰ ਵਲੋਂ ਬਿਜਲੀ ਦੇ ਰੇਟਾਂ ' ਚ ਕੀਤੇ ਵਾਧੇ ਖ਼ਿਲਾਫ਼ ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਬਾਂਮ ਦੀ ਅਗਵਾਈ ਹੇਠ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਉਪਰੰਤ ਸੂਬਾ ਸਰਕਾਰ ਦੇ ਨਾਂਅ ਡੀ . ਸੀ . ਐਮ . ਕੇ . ਅਰਵਿੰਦ ਕੁਮਾਰ ਨੂੰ ਮੰਗ - ਪੱਤਰ ਵੀ ਸੌਂਪਿਆ ਗਿਆ । ਇਸ ਮੌਕੇ ਸੁਖਜਿੰਦਰ ਸਿੰਘ ਬੱਬਲ ਬਰਾੜ , ਗੁਰਮੀਤ ਰਾੜੀਆ , ਐਸ . ਸੀ . ਵਿੰਗ ਜ਼ਿਲ੍ਹਾ ਪ੍ਰਧਾਨ ਸਤਪਾਲ ਫਤਹੀਖੇੜਾ , ਕਰਨੈਲ ਸਿੰਘ , ਮਨਵੀਰ ਖੁੱਡੀਆ , ਅਮਰਧੀਰ ਸਿੰਘ ਬਾਂਮ , ਸ਼ੇਰਜੰਗ ਸਿੰਘ ਬਾਂਮ , ਤੇਜਿੰਦਰਪਾਲ ਸਿੰਘ , ਗੁਰਵੀਰ ਮਿੱਡੂਖੇੜਾ , ਹਰਦੀਪ ਸਿੰਘ ਮਿੱਡੂਖੇੜਾ , ਹਰਜੀਤ ਸਿੰਘ ਮੋਹਲਾਂ , ਮਲਕੀਤ ਸਿੰਘ ਮਹਿਣਾ , ਬੱਬੂ ਲਾਲਬਾਈ , ਲਵਪ੍ਰੀਤ ਸਿੰਘ , ਜਸਵੀਰ ਚੱਕ , ਜਗਦੀਸ਼ ਕੁਮਾਰ , ਡਾ : ਕਾਲਾ ਗੋਨਿਆਣਾ , ਹਰਭਜਨ ਸਿੰਘ ਆਦਿ ਵੱਡੀ ਗਿਣਤੀ ' ਚ ਆਪ ਵਰਕਰ ਹਾਜ਼ਰ ਸਨ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਬਾਂਮ , ਹਲਕਾ ਪ੍ਰਧਾਨ ਜਗਦੀਪ ਸਿੰਘ ਕਾਕਾ ਬਰਾੜ , ਇਕਬਾਲ ਸਿੰਘ ਖਿੜਕੀਆਂਵਾਲਾ ਤੇ ਕਾਰਜ ਸਿੰਘ ਮਿੱਢਾ ਨੇ ਕਿਹਾ ਕਿ ਸਰਕਾਰਾਂ ਦੀਆਂ ਮਾਰੂ ਨੀਤੀਆਂ ਕਾਰਨ ਸੱਤਵੇਂ ਆਸਮਾਨ ਚੜ੍ਹੀ ਮਹਿੰਗਾਈ ਦੇ ਮੱਦੇਨਜ਼ਰ ਪੰਜਾਬ ਦੀ ਜਨਤਾ ਬਿਜਲੀ ਦਰਾਂ ' ਚ ਇਹ ਨਾਜਾਇਜ਼ ਵਾਧਾ ਬਰਦਾਸ਼ਤ ਨਹੀਂ ਕਰ ਸਕਦੀ । ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਇਕ ਪਾਸੇ ਖੁਦ ਹੀ ਬਿਜਲੀ ਪੈਦਾ ਕਰਨ ਵਾਲਾ ਪੰਜਾਬ ਦੇਸ਼ ਭਰ ' ਚੋਂ ਸਭ ਤੋਂ ਮਹਿੰਗੀ ਬਿਜਲੀ ਦੇ ਰਿਹਾ ਹੈ , ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਰੀ ਬਿਜਲੀ ਬਾਹਰੀ ਸੂਬਿਆਂ ਤੇ ਨਿੱਜੀ ਬਿਜਲੀ ਕੰਪਨੀਆਂ ਤੋਂ ਖ਼ਰੀਦ ਕੇ ਦਿੱਲੀ ਵਾਸੀਆਂ ਨੂੰ ਸਭ ਤੋਂ ਸਸਤੀ ਬਿਜਲੀ ਦੇ ਰਹੇ ਹਨ , ਐਨਾ ਹੀ ਨਹੀਂ ਲੋਕ ਹਿਤੈਸ਼ੀ ਬਿਜਲੀ ਟੈਰਿਫ਼ ( ਦਰਾਂ ) ਕਾਰਨ ਦਿੱਲੀ ਦੇ 22 ਲੱਖ ਪਰਿਵਾਰਾਂ ਨੂੰ ਜ਼ੀਰੋ ਬਿੱਲ ਆ ਰਿਹਾ ਹੈ , ਕਿਉਂਕਿ ਅਰਵਿੰਦ ਕੇਜਰੀਵਾਲ ਇਮਾਨਦਾਰੀ , ਸੱਚੀ ਨੀਅਤ ਤੇ ਲੋਕ ਹਿੱਤ ਨੀਤੀਆਂ ' ਤੇ ਪਹਿਰਾ ਦੇ ਰਹੇ ਹਨ , ਜਦ ਕਿ ਸੂਬਾ ਸਰਕਾਰ ਉਸੇ ਬਿਜਲੀ ਮਾਫ਼ੀਆ ਦੇ ਹਿੱਤ ਪੂਰ ਰਹੀ ਹੈ । ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨਵੇਂ ਸਾਲ 2020 ਦੇ ਪਹਿਲੇ ਹਫ਼ਤੇ ' ਚ ਪੰਜਾਬ ਸਰਕਾਰ ਬਿਜਲੀ ਸਸਤੀ ਕਰਨ ਲਈ ਠੋਸ ਕਦਮ ਨਹੀਂ ਉਠਾਉਂਦੀ ਤਾਂ ਆਮ ਆਦਮੀ ਪਾਰਟੀ ਆਪ ਪੰਜਾਬ 7 ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਦੀ ਚੰਡੀਗੜ੍ਹ ਸਥਿਤ ਕੋਠੀ ਦਾ ਘਿਰਾਓ ਕਰਨ ਲਈ ਮਜਬੂਰ ਹੋਵੇਗੀ ।