ਆਪ ਸਰਕਾਰ ਵੱਲੋਂ ਪ੍ਰੈੱਸ ਦੀ ਆਜ਼ਾਦੀ ਤੇ ਕੀਤਾ ਜਾ ਰਿਹਾ ਹਮਲਾ ਅਤਿ ਨਿੰਦਣਯੋਗ- Adv. ਨਾਰਾਇਣ ਸਿੰਗਲਾ

ਪ੍ਰਸਿੱਧ ਸਮਾਜਸੇਵੀ ਸੰਸਥਾ ਉਮੀਦ ਐਨ.ਜੀ.ਓ ਦੇ ਪ੍ਰਧਾਨ ਐਡਵੋਕੇਟ ਨਾਰਾਇਣ ਸਿੰਗਲਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਕਤੰਤਰ 'ਚ ਪ੍ਰੈੱਸ ਦਾ ਅਹਿਮ ਯੋਗਦਾਨ ਹੈ। ਪਰ ਅਫਸੋਸ ਅੱਜ ਸੱਭ ਕੁਝ ਉੱਲਟ ਹੋ ਰਿਹਾ ਹੈ। ਪ੍ਰੈੱਸ ਦਾ ਸਤਿਕਾਰ ਖਤਮ ਹੋ ਰਿਹਾ ਹੈ ਅਤੇ ਪ੍ਰੈੱਸ ਦਾ ਗਲਾ ਘੁੱਟਿਆ ਜਾ ਰਿਹਾ ਹੈ। ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ ਕਰਨਾ ਜਾਂ ਕਿਸੇ ਮੀਡੀਆ ਗਰੁੱਪ ਖਿਲਾਫ ਸੱਤਾ ਦੇ ਨਸ਼ੇ 'ਚ ਕਾਰਵਾਈ ਕਰਨਾ ਅਤਿ ਨਿੰਦਣਯੋਗ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪ੍ਰਸਿੱਧ ਸਮਾਜਸੇਵੀ ਸੰਸਥਾ ਉਮੀਦ ਐਨ.ਜੀ.ਓ ਦੇ ਪ੍ਰਧਾਨ ਐਡਵੋਕੇਟ ਨਾਰਾਇਣ ਸਿੰਗਲਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਕਤੰਤਰ 'ਚ ਪ੍ਰੈੱਸ ਦਾ ਅਹਿਮ ਯੋਗਦਾਨ ਹੈ ਪ੍ਰੈੱਸ ਸਰਕਾਰ ਨੂੰ ਸਮਾਜ ਦੀ ਤਸਵੀਰ ਪੇਸ਼ ਕਰਦੀ ਹੈ ਅਤੇ ਪ੍ਰੈੱਸ ਦੇ ਮਾਧਿਅਮ ਰਾਹੀਂ ਸਰਕਾਰਾਂ ਨੂੰ ਪਤਾ ਲੱਗਦਾ ਹੈ ਕਿ ਸਮਾਜ 'ਚ ਅਫ਼ਸਰਸ਼ਾਹੀ ਕਿਸ ਤਰ੍ਹਾਂ ਦੇ ਕੰਮ ਕਰ ਰਹੀ ਹੈ। ਸਰਕਾਰਾਂ ਨੂੰ ਪ੍ਰੈੱਸ ਦੀ ਆਜ਼ਾਦੀ ਤੋਂ ਸੇਧ ਲੈਣੀ ਚਾਹੀਦੀ ਹੈ ਤਾਂ ਜੋ ਸਰਕਾਰਾਂ ਵਧੀਆ ਨੀਤੀਆਂ ਬਣਾ ਕੇ ਜਨਤਾ ਦਾ ਵਿਸ਼ਵਾਸ ਹਾਸਿਲ ਕਰ ਸਕਣ। ਪਰ ਅਫਸੋਸ ਅੱਜ ਸੱਭ ਕੁਝ ਉੱਲਟ ਹੋ ਰਿਹਾ ਹੈਪ੍ਰੈੱਸ ਦਾ ਸਤਿਕਾਰ ਖਤਮ ਹੋ ਰਿਹਾ ਹੈ ਅਤੇ ਪ੍ਰੈੱਸ ਦਾ ਗਲਾ ਘੁੱਟਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਨਤਾ 'ਚ ਹਰਮਨ ਪਿਆਰੇ ਇਕ ਰਾਸ਼ਟਰੀ ਪੱਧਰ ਦੇ 'ਮੀਡੀਆ' ਪੰਜਾਬ ਕੇਸਰੀ ਗਰੁੱਪ ਉਪਰ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਬਿਲਕੁਲ ਗਲਤ ਹੈ ਇਸ ਨਾਲ ਆਉਣ ਵਾਲੇ ਸਮੇਂ 'ਚ ਬਹੁਤ ਗਲਤ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਕਿ ਪ੍ਰੈੱਸ ਦਾ ਕੰਮ ਹੁੰਦਾ ਹੈ ਸਰਕਾਰਾਂ ਨੂੰ ਸ਼ੀਸ਼ਾ ਵਖਾਉਣਾ ਨਾ ਕਿ ਚਮਚਾਗਿਰੀ ਕਰਨਾ। ਸੱਚਾ ਮਿੱਤਰ ਉਹੀ ਹੁੰਦਾ ਹੈ ਜੋ ਸੱਚਾਈ ਅਤੇ ਸੱਚ ਤੁਹਾਡੇ ਸਾਹਮਣੇ ਰੱਖੇ। ਉਨ੍ਹਾਂ ਕਿਹਾ ਕਿ ਸਮਾਂ ਬਹੁਤ ਪਰਿਵਰਤਨਸ਼ੀਲ ਹੈ, ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆ ਹਨ, ਪਰ ਜ਼ਿਆਦਾਤਰ ਉਹੀ ਸਰਕਾਰਾਂ ਟਿੱਕ ਸਕਦੀਆਂ ਹਨ, ਜੋ ਪ੍ਰੈੱਸ ਤੇ ਵਧੀਆ ਅਲੋਚਕਾਂ ਦਾ ਸਤਿਕਾਰ ਕਰਦੀਆਂ ਹਨ ਪ੍ਰੈੱਸ ਦੀ ਆਜ਼ਾਦੀ 'ਤੇ ਹਮਲਾ ਕਰਨਾ ਜਾਂ ਕਿਸੇ ਮੀਡੀਆ ਗਰੁੱਪ ਖਿਲਾਫ ਸੱਤਾ ਦੇ ਨਸ਼ੇ 'ਚ ਕਾਰਵਾਈ ਕਰਨਾ ਅਤਿ ਨਿੰਦਣਯੋਗ ਹੈ।

Author : Malout Live