ਨਸ਼ਾ ਰੋਕੂ ਮੁਹਿੰਮ ADMM ਨੂੰ ਮਿਲਿਆ ਵੱਡਾ ਹੁੰਗਾਰਾ, ਸਮਾਜਸੇਵੀ ਅਤੇ ਲੋਕ ਉਤਰੇ ਸੜਕਾਂ 'ਤੇ

ਮਲੋਟ:- ADMM ਐਂਟੀ ਡਰੱਗਜ਼ ਮੂਵਮੈਂਟ ਮਲੋਟ ਵੱਲੋਂ ਨੌਜਵਾਨਾਂ ਨੂੰ ਨਸ਼ੇ ਦੀ ਭੈੜੀ ਲਤ ਵਿੱਚੋਂ ਬਾਹਰ ਆ ਕੇ ਮੁਫ਼ਤ ਇਲਾਜ ਲਈ ਪ੍ਰੇਰਿਤ ਕਰਨ ਵਜੋਂ ਨਸ਼ਾ ਰੋਕੂ ਮੁਹਿੰਮ ਅੱਜ ਫਿਰ ਬਾਦਸਤੂਰ ਜਾਰੀ ਰਹੀ। ਸਮਾਜਸੇਵੀ ਸੰਗੀਤਕਾਰ ਵਿਨੋਦ ਖੁਰਾਣਾ ਦੀ ਅਗਵਾਈ ਵਿੱਚ ਅੱਜ ਇੰਦਰਾ ਬਸਤੀ, ਮਹਾਂਵੀਰ ਨਗਰ, ਹਨੂੰਮਾਨ ਮੰਦਿਰ ਰੋਡ, ਵਾਰਡ ਨੰਬਰ 10 ਵਿੱਚ ਪੰਜਾਬ ਪੁਲਿਸ ਦੀ ਨਿਗਰਾਨੀ ਹੇਠ

ਨੌਜਵਾਨਾਂ ਦੇ ਭਾਰੀ ਇਕੱਠ ਨਾਲ ਗਲੀ-ਗਲੀ ਵਿੱਚ ਮੁਨਿਆਦੀ ਰਾਹੀਂ ਪ੍ਰਚਾਰ ਕੀਤਾ ਗਿਆ। ਸਮਾਜਸੇਵੀ ਅਨਿਲ ਜੁਨੇਜਾ, ਚਿੰਟੂ ਬਠਲਾ, ਸੁਖਵੀਰ ਉੜਾਂਗ, ਡਾ. ਹਰਦਿਆਲ ਕੰਬੋਜ, ਚਰਨਜੀਤ ਖੁਰਾਣਾ, ਵਰਿੰਦਰ ਤਨੇਜਾ, ਪਾਰੁਲ ਅਰੋੜਾ, ਰਣਧੀਰ ਨਾਗਪਾਲ, ਧੀਰਜ ਬਜਾਜ, ਚੰਦਨ ਪ੍ਰਕਾਸ਼, ਗੌਰਵ ਸੌਢਾ, ਸੁਰੇਸ਼ ਨਾਗਰ, ਆਦਿ ਨੇ ਘਰ-ਘਰ ਜਾ ਕੇ ਨਸ਼ਾ ਰੋਕੂ ਮੁਹਿੰਮ ਵਿੱਚ ਸਹਿਯੋਗ ਦਿੱਤਾ।