ਗਲਤ ਖਾਤੇ 'ਚ ਆਨਲਾਈਨ ਪੇਮੈਂਟ ਹੋਣ ਤੇ ਹੈੱਲਪਲਾਈਨ ਨੰਬਰ 'ਤੇ ਕਰਵਾਉ ਸ਼ਿਕਾਇਤ ਦਰਜ
ਮਲੋਟ (ਪੰਜਾਬ): ਗਲਤ ਖਾਤੇ 'ਚ ਆਨਲਾਈਨ ਪੇਮੈਂਟ ਹੋਣ ਤੇ ਘਬਰਾਉਣ ਦੀ ਜਰੂਰਤ ਨਹੀਂ ਤੁਸੀਂ ਇਹ ਰਕਮ ਵਾਪਿਸ ਵੀ ਲੈ ਸਕਦੇ ਹੋ। ਇਸ ਦੇ ਲਈ ਹੈੱਲਪਲਾਈਨ ਨੰਬਰ 'ਤੇ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਖਾਤੇ ਨਾਲ ਸੰਬੰਧਿਤ ਬੈਂਕ 'ਚ ਜਾ ਕੇ ਫਾਰਮ ਭਰਨਾ ਹੋਵੇਗਾ। ਇਹ ਸ਼ਿਕਾਇਤ ਪੇਮੈਂਟ ਹੋਣ ਦੇ ਤਿੰਨ ਦਿਨਾਂ ਦੇ ਅੰਦਰ ਕਰਨੀ ਹੋਵੇਗੀ। ਇਸ ਦੌਰਾਨ ਐਡਵੋਕੇਟ ਜਤਿਨ ਕੁਮਾਰ ਅਨੁਸਾਰ ਯੂ.ਪੀ.ਆਈ ਭੁਗਤਾਨ ਕਰਦੇ ਸਮੇਂ ਸਾਵਧਾਨੀ ਵਰਤਨ ਦੀ ਲੋੜ ਹੈ। ਜੇਕਰ ਗਲਤ ਨੰਬਰ 'ਤੇ ਭੁਗਤਾਨ ਹੋ ਜਾਂਦਾ ਹੈ, ਤਾਂ ਸਭ ਤੋਂ ਪਹਿਲਾਂ 18001201740 'ਤੇ ਸ਼ਿਕਾਇਤ ਦਰਜ ਕਰੋ। ਇਸ ਤੋਂ ਬਾਅਦ ਆਪਣੇ ਬੈਂਕ ਵਿੱਚ ਜਾਓ ਅਤੇ ਫਾਰਮ ਵਿੱਚ ਜਾਣਕਾਰੀ ਭਰੋ।
ਜੇਕਰ ਬੈਂਕ ਇੰਨਕਾਰ ਕਰਦਾ ਹੈ ਤਾਂ ਵੀ ਈਮੇਲ ਰਾਹੀਂ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਇਹ ਵੈੱਬਸਾਈਟ bankingombudsman.rbi.org. ਵਿੱਚ ਸ਼ਿਕਾਇਤ ਦਰਜ ਕੀਤੀ ਜਾ ਸਕਦੀ ਹੈ। RBI ਨੇ ਜਾਰੀ ਕੀਤੀ ਨਵੀਂ ਗਾਈਡਲਾਈਨ ਮੁਤਾਬਿਕ ਜੇਕਰ ਗਲਤੀ ਨਾਲ ਗਲਤ ਖਾਤੇ 'ਚ ਪੈਸੇ ਟਰਾਂਸਫਰ ਹੋ ਜਾਂਦੇ ਹਨ ਤਾਂ 48 ਘੰਟਿਆਂ ਦੇ ਅੰਦਰ ਪੈਸੇ ਵਾਪਿਸ ਹੋ ਸਕਦੇ ਹਨ। ਨੈੱਟ ਬੈਂਕਿੰਗ ਅਤੇ UPI ਰਾਹੀਂ ਭੁਗਤਾਨ ਕਰਨ ਤੋਂ ਬਾਅਦ, ਫੋਨ 'ਤੇ ਇੱਕ ਸੰਦੇਸ਼ ਆਉਂਦਾ ਹੈ, ਜਿਸ ਨੂੰ ਡਿਲੀਟ ਨਾ ਕੀਤਾ ਜਾਵੇ। ਇਸ ਸੰਦੇਸ਼ ਵਿੱਚ PPBL ਨੰਬਰ ਹੈ ਜੋ ਰੁਪਏ ਦੀ ਰਿਫੰਡ ਪ੍ਰਾਪਤ ਕਰਨ ਵਿੱਚ ਮੱਦਦ ਕਰ ਸਕਦਾ ਹੈ। ਗਲਤ ਟ੍ਰਾਂਜੈਕਸ਼ਨ ਦਾ ਸਕ੍ਰੀਨਸ਼ੌਟ ਲਓ ਅਤੇ G-Pay, Phone Pay, Paytm ਜਾਂ UPI ਐਪਸ ਦੇ ਗ੍ਰਾਹਕ ਦੇਖਭਾਲ ਸਹਾਇਤਾ ਨੂੰ ਕਾਲ ਕਰਕੇ ਸ਼ਿਕਾਇਤ ਦਰਜ ਕਰੋ। Author: Malout Live