ਰੀਵਾਈਵਿੰਗ ਗ੍ਰੀਨ ਰੈਵੋਲਿਊਸ਼ਨ ਸੈੱਲ ਵੱਲੋਂ ਚਲਾਏ ਜਾ ਰਹੇ ਪ੍ਰਾਣਾ ਪ੍ਰੋਜੈਕਟ ਤਹਿਤ ਲਗਵਾਏ ਗਏ ਪ੍ਰਦਰਸ਼ਨੀ ਪਲਾਂਟ ਦਾ ਕੀਤਾ ਗਿਆ ਦੌਰਾ

ਮਲੋਟ (ਪ੍ਰੇਮ ਗਰਗ): ਰੀਵਾਈਵਿੰਗ ਗ੍ਰੀਨ ਰੈਵੋਲਿਊਸ਼ਨ ਸੈੱਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਚਲਾਏ ਜਾ ਰਹੇ ਪ੍ਰਾਣਾ ਪ੍ਰੋਜੈਕਟ ਤਹਿਤ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਲਾਕ ਮਲੋਟ ਦੇ ਪਿੰਡ ਛਾਪਿਆਂਵਾਲੀ ਵਿਖੇ ਕਿਸਾਨ ਸ਼ੀਸ਼ਪਾਲ ਕੁਮਾਰ ਦੇ ਖੇਤ ਵਿੱਚ ਜੋ ਤਿੰਨ ਮਸ਼ੀਨਰੀ ਤਕਨੀਕਾਂ ਨਾਲ ਡੈਮੋ ਪਲਾਂਟ ਲਗਾਇਆ ਗਿਆ ਹੈ, ਉਸ ਦਾ ਮੰਗਲਵਾਰ ਨੂੰ ਡਾ. ਅਮਰੀਕ ਸਿੰਘ ਸੋਹੀ ਵੱਲੋਂ ਨਿਰੀਖਣ ਕੀਤਾ ਗਿਆ। ਇਸ ਦੌਰਾਨ ਡਾ. ਸਾਹਿਬ ਵੱਲੋਂ ਕਿਸਾਨ ਨਾਲ ਕਣਕ ਦੀ ਫ਼ਸਲ ਵਿੱਚ ਆ ਰਹੇ ਕੀੜੇ ਮਕੌੜੇ, ਬਿਮਾਰੀਆਂ ਜਾਂ ਹੋਰ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਇਸ ਦੌਰਾਨ ਕਿਸਾਨ ਵੱਲੋਂ ਪ੍ਰਾਣਾ ਪ੍ਰੋਜੈਕਟ ਦੀ ਟੀਮ ਦੀ ਪ੍ਰਸੰਸਾ ਕਰਦੇ ਹੋਏ ਆਖਿਆ ਕਿ ਸਮੇਂ-ਸਮੇਂ ਤੇ ਅਧਿਕਾਰੀ ਸਾਨੂੰ ਮਿਲਦੇ ਰਹਿੰਦੇ ਹਨ ਅਤੇ ਸਾਡੇ ਤੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਿਸ਼ਾਂ ਅਨੁਸਾਰ ਸਾਨੂੰ ਸਪਰੇਆਂ ਆਦਿ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਨ। ਇਸ ਮੌਕੇ ਏਰੀਆ ਮੈਨੇਜਰ ਹਰਮਨਦੀਪ ਸਿੰਘ ਸਰਾਂ ਸ਼੍ਰੀ ਮੁਕਤਸਰ ਸਾਹਿਬ, ਜਿਲ੍ਹਾ ਕੋਆਰਡੀਨੇਟਰ ਲਖਵਿੰਦਰ ਸਿੰਘ, ਐਫੇ ਸੂਰਜ ਕੰਬੋਜ ਅਤੇ ਖੇਤੀ ਸਕਾਊਟ ਹਰਸ਼ਪ੍ਰੀਤ ਸਿੰਘ ਮੌਜੂਦ ਸਨ। Author: Malout Live