ਅੱਜ ਅਤੇ ਕੱਲ੍ਹ (21 ਫਰਵਰੀ) ਨੂੰ ਜਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਲਗਾਏ ਜਾਣਗੇ ਕੈਂਪ

ਮਲੋਟ (ਗਿੱਦੜਬਾਹਾ, ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ 20 ਅਤੇ 21 ਫਰਵਰੀ ਨੂੰ ਜਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਲਗਾਏ ਜਾਣਗੇ ਕੈਂਪ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ. ਨਯਨ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸਬ-ਡਿਵੀਜ਼ਨ ਸ਼੍ਰੀ ਮੁਕਤਸਰ ਸਾਹਿਬ ਵਿੱਚ ਅੱਜ 10 ਵਜੇ ਪਿੰਡ ਮਾਨ ਸਿੰਘ ਵਾਲਾ, ਸੀਰਵਾਲੀ ਅਤੇ ਦੁਪਹਿਰ 12 ਵਜੇ ਪਿੰਡ ਮੁਕੰਦ ਸਿੰਘ ਵਾਲਾ ਅਤੇ ਭੰਗੇਵਾਲਾ ਵਿਖੇ ਅਤੇ 21 ਫਰਵਰੀ ਨੂੰ ਸਵੇਰੇ 10 ਵਜੇ  ਸਰਾਏਨਾਗਾ, ਵੜਿੰਗ ਅਤੇ ਦੁਪਹਿਰ 12 ਵਜੇ ਖੋਖਰ ਅਤੇ ਚੌਂਤਰਾ ਵਿਖੇ ਲੋਕ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਉੱਪ-ਮੰਡਲ ਮਲੋਟ ਵਿੱਚ ਅੱਜ 10 ਵਜੇ ਪਿੰਡ ਮੱਲਵਾਲਾ, ਕਿੱਲਿਆਂਵਾਲੀ ਅਤੇ ਦੁਪਹਿਰ 12 ਵਜੇ ਕਟੋਰੇਵਾਲਾ, ਰੋੜਾਂਵਾਲੀ, ਸਹਿਰ ਮਲੋਟ ਦੇ ਵਾਰਡ ਨੰ. 21 ਨੂੰ ਸਵੇਰੇ 10 ਵਜੇ, ਵਾਰਡ ਨੰ. 22 ਵਿਚ ਦੁਪਹਿਰੇ ਕੈਂਪ ਲੱਗਣਗੇ। ਇਸੇ ਤਰ੍ਹਾਂ ਕੱਲ੍ਹ (21 ਫਰਵਰੀ) ਨੂੰ ਪਿੰਡ ਅਬੁਲ ਖਰਾਣਾ,

ਸਿੰਘੇਵਾਲਾ ਨੂੰ ਸਵੇਰੇ 10 ਵਜੇ ਅਤੇ ਦੁਪਹਿਰੇ 12 ਵਜੇ ਪਿੰਡ ਬੁਰਜ ਸਿੱਧਵਾ, ਫਤੂਹੀਵਾਲਾ ਅਤੇ ਸ਼ਹਿਰ ਮਲੋਟ ਦੇ ਵਾਰਡ ਨੰ. 23 ਨੂੰ ਸਵੇਰੇ 10 ਵਜੇ ਅਤੇ ਵਾਰਡ ਨੰ. 24 ਵਿੱਚ ਦੁਪਹਿਰੇ 12 ਵਜੇ ਲੋਕ ਸੁਵਿਧਾ ਕੈਂਪ ਲੱਗੇਗਾ। ਇਸੇ ਤਰ੍ਹਾਂ 20 ਫਰਵਰੀ ਨੂੰ ਗਿੱਦੜਬਾਹਾ ਦੀ ਸਬ-ਡਿਵੀਜ਼ਨ ਦੇ ਪਿੰਡ ਕਾਉਣੀ ਵਿਖੇ ਸਵੇਰ ਵੇਲੇ ਅਤੇ ਪਿੰਡ ਗੂੜ੍ਹੀ ਸੰਘਰ ਬਾਅਦ ਦੁਪਹਿਰ ਅਤੇ 21 ਫਰਵਰੀ ਨੂੰ ਪਿੰਡ ਖੁੰਨਣ ਖੁਰਦ ਅਤੇ ਵਾਰਡ ਨੰ. 14 ਵਿੱਚ ਸਵੇਰੇ 10 ਵਜੇ ਅਤੇ ਬਾਅਦ ਦੁਪਹਿਰ 12:30 ਵਜੇ ਮਨੀਆਂਵਾਲਾ ਅਤੇ ਸ਼ਹਿਰ ਗਿੱਦੜਬਾਹਾ ਵਿੱਚ ਵਾਰਡ ਨੰ. 15 ਵਿੱਚ ਲੋਕ ਸੁਵਿਧਾ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ।  ਵਧੀਕ ਡਿਪਟੀ ਕਮਿਸ਼ਨਰ ਨੇ ਸੰਬੰਧਿਤ ਜਿਲ੍ਹੇ ਦੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਪੋ ਆਪਣੇ ਪਿੰਡ ਅਤੇ ਵਾਰਡ ਵਿੱਚ ਲੱਗਣ ਵਾਲੇ ਕੈਂਪ ਵਿੱਚ ਪਹੁੰਚ ਕੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਮੌਕੇ ਤੇ ਹੀ ਲਾਭ ਲਿਆ ਜਾਵੇ। Author: Malout Live