ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਸਾ ਬੁੱਟਰ ਦੇ ਸਕੂਲੀ ਬੱਚਿਆਂ ਨੂੰ ਹੁਣ ਪੀਣ ਲਈ ਮਿਲੇਗਾ ਸਾਫ-ਸੁਥਰਾ ਪਾਣੀ

ਮਲੋਟ (ਸ਼੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ): ਸ਼੍ਰੀ ਸੁਖਜਿੰਦਰ ਸਿੰਘ ਕਾਉਣੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ਼੍ਰੀ ਮੁਕਤਸਰ ਸਾਹਿਬ ਨੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਇੱਕ ਲੱਖ ਲਾਗਤ ਨਾਲ ਬਲਾਕ ਗਿੱਦੜਬਾਹਾ ਦੇ ਪਿੰਡ ਆਸਾ ਬੁੱਟਰ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਕੂਲੀ ਬੱਚਿਆਂ ਨੂੰ ਪੀਣ ਯੋਗ ਪਾਣੀ ਉਪਲਬੱਧ ਕਰਵਾਉਣ ਲਈ ਆਰ.ਓ ਦਾ ਉਦਘਾਟਨ ਕੀਤਾ। ਇਸ ਮੌਕੇ ਕਾਉਣੀ ਨੇ ਕਿਹਾ ਕਿ ਸਕੂਲੀ ਬੱਚਿਆਂ ਦੇ ਪੀਣ ਯੋਗ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਆਰ.ਓ ਲੱਗਣਾ ਬਹੁਤ ਜ਼ਰੂਰੀ ਸੀ। ਸਕੂਲ ਵਿੱਚ ਆਰ.ਓ ਲੱਗਣ ਨਾਲ ਬੱਚਿਆਂ ਨੂੰ ਸਾਫ-ਸੁਥਰਾ ਪਾਣੀ ਉਪਲਬੱਧ ਹੋਵੇਗਾ। ਜਿਸ ਨਾਲ ਵਿਦਿਆਰਥੀ ਬਿਮਾਰੀਆਂ ਤੋਂ ਵੀ ਬਚੇ ਰਹਿਣਗੇ। ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਕੂਲੀ ਸਿੱਖਿਆ ਨੂੰ ਉਤਸ਼ਾਹਿਤ ਕਰ ਰਹੀ ਹੈ।

ਜਿਸ ਤਹਿਤ ਰਾਜ ਵਿੱਚ ਸਕੂਲ ਆਫ ਐਮੀਨੈਂਸ ਅਤੇ ਸਮਾਰਟ ਸਕੂਲਾਂ ਦੀ ਵਿਵਸਥਾ ਕੀਤੀ ਗਈ ਹੈ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਟ੍ਰੇਨਿੰਗ ਲਈ ਸਿੰਘਾਪੁਰ ਭੇਜਿਆ ਗਿਆ ਤਾਂ ਜੋ ਅਧਿਆਪਕ ਬੱਚਿਆਂ ਨੂੰ ਬਿਹਤਰ ਸਿੱਖਿਆ ਮੁਹੱਈਆ ਕਰਵਾ ਸਕਣ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਵੱਖ-ਵੱਖ ਵਿਸ਼ਿਆਂ ਤੇ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਅਤੇ ਸਰਕਾਰੀ ਸਕੂਲਾਂ ਦੀ ਸੁੰਦਰ ਦਿਖ ਲਈ ਬੁਨਿਆਦੀ ਢਾਂਚਾ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸ਼੍ਰੀ ਦੀਪਕ ਕੁਮਾਰ ਪ੍ਰਿੰਸੀਪਲ, ਸ਼੍ਰੀ ਰਾਜਿੰਦਰ ਸਿੰਘ ਮੈਂਬਰ, ਸ਼੍ਰੀ ਸੁਖਦੇਵ ਸਿੰਘ, ਸ਼੍ਰੀ ਜਸਵੰਤ ਸਿੰਘ ਨੰਬਰਦਾਰ, ਡਾ. ਗੁਰਤੇਜ ਸਿੰਘ, ਸ਼੍ਰੀ ਜਗਸੀਰ ਸਿੰਘ, ਸੋਨੂ ਸਿੰਘ, ਸ਼੍ਰੀ ਬਲਤੇਜ ਸਿੰਘ, ਸ਼੍ਰੀ ਮੋਹਨੀ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਿਰ ਸਨ। Author: Malout Live