09 ਸਤੰਬਰ 2023 ਨੂੰ ਮਲੋਟ ਵਿਖੇ ਲਗਾਈ ਗਈ ਕੌਮੀ ਲੋਕ ਅਦਾਲਤ ‘ਚ 1084 ਕੇਸਾਂ ਦਾ ਹੋਇਆ ਨਿਪਟਾਰਾ

ਮਲੋਟ: ਪੰਜਾਬ ਰਾਜ ਲੀਗਲ ਸਰਵਿਸ ਅਥਾਰਟੀ ਮੋਹਾਲੀ ਦੀਆਂ ਹਦਾਇਤਾਂ ਅਤੇ ਸ਼੍ਰੀ ਰਾਜ ਕੁਮਾਰ ਜਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਲੀਗਲ ਸਰਵਿਸ ਅਥਾਰਟੀ ਸ਼੍ਰੀ ਮੁਕਤਸਰ ਸਾਹਿਬ ਜੀ ਦੇ ਦਿਸ਼ਾ-ਨਿਰਦੇਸ਼ਾ ਅਤੇ ਮੈਡਮ ਹਰਪ੍ਰੀਤ ਕੌਰ ਸਕੱਤਰ ਜਿਲ੍ਹਾ ਲੀਗਲ ਸਰਵਿਸ ਅਥਾਰਟੀ ਸ਼੍ਰੀ ਮੁਕਤਸਰ ਸਾਹਿਬ ਦੀ ਰਹਿਨੁਮਾਈ ਹੇਠ ਕੋਰਟ ਕੰਪਲੈਕਸ ਮਲੋਟ ਵਿਖੇ 09 ਸਤੰਬਰ 2023 ਨੂੰ ਕੌਮੀ ਲੋਕ ਅਦਾਲਤ ਲਗਾਈ ਗਈ। ਜਿੱਥੇ ਲੋਕ ਅਦਾਲਤ ਦੌਰਾਨ ਐੱਸ.ਡੀ.ਜੇ.ਐਮ-ਕਮ-ਐਡੀਸ਼ਨਲ ਸਿਵਲ ਜੱਜ ਸੀਨੀਅਰ ਡਿਵੀਜ਼ਨ ਨੀਰਜ ਗੋਇਲ ਅਤੇ ਜੇ.ਐਮ.ਆਈ.ਸੀ-ਕਮ-ਸਿਵਲ ਜੱਜ ਜੂਨੀਅਰ ਡਿਵੀਜ਼ਨ ਮਲੋਟ ਦਿਲਸ਼ਾਦ ਕੌਰ ਦੀ ਅਦਾਲਤ ਦੇ ਦੋ ਬੈਂਚਾਂ ਦਾ ਗਠਨ ਕੀਤਾ ਗਿਆ।

ਜਿੱਥੇ ਰਾਜੀਨਾਮਾ ਹੋਣ ਯੋਗ ਫੌਜਦਾਰੀ ਮਾਮਲਿਆਂ ਤੋਂ ਇਲਾਵਾ ਪਾਰਟੀਆਂ ਦੀ ਸਹਿਮਤੀ ਨਾਲ ਚੈੱਕ ਬਾਊਂਸ ਕੇਸ, ਬੈਂਕ ਰਿਕਵਰੀ ਕੇਸ, ਝਗੜੇ ਸਬੰਧੀ, ਜਮੀਨ ਜਾਇਦਾਦ ਸੰਬੰਧੀ, ਟ੍ਰੈਫ਼ਿਕ ਚਲਾਨ ਅਤੇ ਹੋਰ ਸਿਵਲ ਕੇਸਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ। ਇਸ ਦੌਰਾਨ ਕੁੱਲ ਆਏ 1153 ਕੇਸਾਂ ਵਿੱਚ 1084 ਕੇਸਾਂ ਦਾ ਮੌਕੇ ਤੇ ਨਿਪਟਾਰਾ ਕਰ 4 ਕਰੋੜ 20 ਲੱਖ 54 ਹਜ਼ਾਰ 958 ਰੁਪਏ ਦੀ ਰਿਕਵਰੀ ਕੀਤੀ ਗਈ। ਇਸ ਮੌਕੇ ਤੇ ਸ਼੍ਰੀ ਸੁਭਾਸ਼ ਚੰਦਰ ਗੋਕਲਾਨੀ ਬਾਰ ਪ੍ਰਧਾਨ, ਸ਼੍ਰੀ ਵਿਕਾਸ ਸੱਚਦੇਵਾ ਵਾਈਸ ਪ੍ਰਧਾਨ, ਕੈਸ਼ੀਅਰ ਰਵੀ ਕੁਮਾਰ, ਸੈਕੇਟਰੀ ਸੁਖਪਾਲ ਸਿੰਘ ਮਾਨ ਤੋਂ ਇਲਾਵਾ ਕਈ ਹੋਰ ਸੀਨੀਅਰ ਐਡਵੋਕੇਟ ਹਾਜ਼ਿਰ ਸਨ। Author: Malout Live