ਮੰਡੀ ਕਿੱਲਿਆਂਵਾਲੀ ਵਿਖੇ ਜਨਤਕ ਥਾਵਾਂ ਤੇ ਕੋਟਪਾ ਐਕਟ 2003 ਤਹਿਤ ਕਾਰਵਾਈ ਕਰਨ ਦੌਰਾਨ ਦੁਕਾਨਦਾਰਾਂ ਨੂੰ ਤੰਬਾਕੂ ਬਾਰੇ ਕੀਤਾ ਜਾਗਰੂਕ

ਮਲੋਟ (ਲੰਬੀ): ਡਾ਼  ਜਗਦੀਪ ਚਾਵਲਾ ਸੀਨੀਅਰ ਮੈਡੀਕਲ ਅਫਸਰ ਲੰਬੀ ਦੀ ਅਗਵਾਈ ਹੇਠ ਮੰਡੀ ਕਿੱਲਿਆਂਵਾਲੀ ਦੇ ਬੱਸ ਸਟੈਂਡ, ਜਨਤਕ ਥਾਵਾਂ ਅਤੇ ਦੁਕਾਨਾਂ ਤੇ ਜਾ ਕੇ ਤੰਬਾਕੂ ਕੰਟਰੋਲ ਸੈੱਲ ਦੀ ਟੀਮ ਵੱਲੋਂ ਦੁਕਾਨਦਾਰਾਂ ਤੇ ਅਤੇ ਬੱਸ ਸਟੈਂਡ ਮੰਡੀ ਕਿੱਲਿਆਂਵਾਲੀ ਵਿਖੇ ਕੋਟਪਾ ਐਕਟ 2003 ਅਧੀਨ ਤੰਬਾਕੂ ਵਿਰੋਧੀ ਕਾਰਵਾਈ ਕੀਤੀ। ਪ੍ਰਿਤਪਾਲ ਸਿੰਘ ਤੂਰ ਹੈਲਥ ਇੰਸਪੈਕਟਰ ਅਤੇ ਟੀਮ ਵੱਲੋਂ ਆਮ ਨਾਗਰਿਕਾਂ ਨੂੰ ਤੰਬਾਕੂ ਅਤੇ ਤੰਬਾਕੂ ਯੁਕਤ ਪਦਾਰਥਾਂ ਦੇ ਸੇਵਨ ਕਰਨ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ,

ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਬੀੜੀਆਂ ਸਿਗਰਟਾਂ ਜ਼ਰਦਾ ਅਤੇ ਤੰਬਾਕੂ ਦਾ ਕੋਈ ਵੀ ਪਦਾਰਥ ਨਾ ਵੇਚਣ ਸੰਬੰਧੀ ਤਾੜਣਾ ਕੀਤੀ ਅਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਤੋਂ ਅਤੇ ਦੁਕਾਨਦਾਰਾਂ ਤੋਂ ਮੌਕੇ ਤੇ ਜੁਰਮਾਨਾ ਵਸੂਲਿਆ ਗਿਆ। ਤੰਬਾਕੂ ਵਿਰੋਧੀ ਦੁਕਾਨਦਾਰਾਂ ਨੂੰ ਬੈਨਰ ਵੀ ਦਿੱਤੇ ਗਏ। ਇਸ ਮੌਕੇ ਟੀਮ ਵਿੱਚ ਜਗਦੀਪ ਸਿੰਘ ਬਰਾੜ ਐੱਸ.ਆਈ, ਰਣਜੀਤ ਸਿੰਘ ਸੰਧੂ ਐੱਸ.ਆਈ, ਸਵਰਨ ਸਿੰਘ ਅਤੇ ਬਲਕਾਰ ਸਿੰਘ ਮਪਹਵ ਵੱਲੋਂ ਮੌਕੇ ਤੇ ਜੁਰਮਾਨਾ ਵਸੂਲਿਆ ਗਿਆ। Author: Malout Live