ਸ਼ਹੀਦ ਪੁਲਿਸ ਮੁਲਾਜਮਾਂ ਦੀ ਯਾਦ ਨੂੰ ਸਮਰਪਿਤ ਸਾਇਕਲ ਮੈਰਾਥਨ ਕੀਤੀ ਅਯੋਜਿਤ
ਮਲੋਟ:- ਮਾਨਯੋਗ ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਸ.ਸਰਬਜੀਤ ਸਿੰਘ ਪੀ.ਪੀ.ਐੱਸ ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਦੀ ਦੇਖ-ਰੇਖ ਹੇਠ ਪੁਲਿਸ ਵੱਲੋਂ ਮੁਕਤੀਸਰ ਸਾਇਕਲ ਰਾਈਡਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਸ਼ਹੀਦ ਪੁਲਿਸ ਮੁਲਾਜਮਾਂ ਦੀ ਯਾਦ ਨੂੰ ਸਿਜਦਾ ਕਰਨ ਲਈ ਅਤੇ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਸ਼੍ਰੀ ਮੁਕਤਸਰ ਸਾਹਿਬ ਵਿਖੇ ਇੱਕ ਸਾਈਕਲ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇਹ ਸਾਇਕਲ ਮੈਰਾਥਨ ਨੂੰ ਸਥਾਨਿਕ ਮਾਸਟਰ ਸਾਇਕਲ ਸਟੋਰ ਨੇੜੇ ਰੈਡ ਕਰਾਸ ਤੋਂ ਸ਼ੁਰੂ ਹੋ ਕੇ ਬਠਿੰਡਾ ਚੌਂਕ ਤੋਂ ਹੁੰਦੇ ਹੋਏ ਪਿੰਡ ਭੁਲਰ ਤੋਂ ਵਾਪਿਸ ਐੱਸ.ਐੱਸ.ਪੀ ਦਫਤਰ ਵਿਖੇ ਸਮਾਪਿਤ ਹੋਈ। ਇਸ ਸਾਇਕਲ ਰੈਲੀ ਨੂੰ ਐੱਸ.ਆਈ ਜਗਸੀਰ ਸਿੰਘ ਵੱਲੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ। ਇਸ ਸਾਇਕਲ ਮੈਰਾਥਨ ਵਿੱਚ ਮੁਕਤੀਸਰ ਰਾਈਡਰਜ਼, ਫਾਰੀਕੀ ਰਾਈਡਰਜ਼, ਐਮ.ਸੀ.ਆਰ ਸਾਇਕਲ ਰਾਈਡਰਜ਼, ਪੀ.ਬੀ.30 ਰਾਈਡਰਜ਼, ਮੁਕਤਸਰ ਰੱਨਰ ਕਲੱਬ ਅਤੇ ਸ਼੍ਰੀ ਕਾਰਤਿਕ ਮਾਸਟਰ ਸਾਇਕਲ ਸਟੋਰ ਦੇ ਮੈਬਰਾਂ ਤੋਂ ਇਲਾਵਾ 100 ਤੋਂ ਵੱਧ ਸਾਇਕਲ ਰਾਈਡਰਜ਼ ਨੇ ਭਾਗ ਲਿਆ, ਇੱਥੇ ਇਹ ਵੀ ਵਰਨਣ ਯੋਗ ਹੈ ਕਿ ਸਾਇਕਲ ਖੇਤਰ ਦਾ ਰਾਸ਼ਟਰੀ ਪੱਧਰ ਦਾ ਟਾਈਟਲ ਐੱਸ.ਆਰ, ਜੋ ਕੇ ਕਿਸੇ ਰਾਈਡਰਜ਼ ਨੂੰ 200 ਕਿਲੋਮੀਟਰ, 300 ਕਿਲੋਮੀਟਰ, 400 ਕਿਲੋਮੀਟਰ ਅਤੇ 600 ਕਿਲੋਮੀਟਰ ਸਾਇਕਲ ਰੈਸ ਲਗਾਤਾਰ ਮਿੱਥੇ ਸਮੇਂ ਵਿੱਚ ਮੁਕੰਮਲ ਕਰਕੇ ਇੱਕ ਅੰਤਰ ਰਾਸ਼ਟਰੀ ਸੰਸਥਾ ਔਡੇਕਸ(ਫਰਾਂਸ) ਵੱਲੋਂ ਦਿੱਤਾ ਜਾਂਦਾ ਹੈ।
ਇਹ ਅਹਿਮ ਪ੍ਰਾਪਤੀ ਨੂੰ ਪ੍ਰਾਪਤ ਕਰ ਚੁੱਕੇ ਕਰੀਬ 3 ਸਾਈਕਲ ਰਾਈਡਰ ਵੀ ਇਨਾਂ ਵਿੱਚ ਸ਼ਾਮਿਲ ਸਨ। ਜਿਵੇ ਹੀ ਇਹ ਰੈਲੀ ਸ਼ੁਰੂ ਹੋਈ ਤਾਂ ਨੌਜਵਾਨ ਰਾਈਡਰਜ਼ ਵਿੱਚ ਉਤਸ਼ਾਹ ਵੇਖਣ ਵਾਲਾ ਸੀ ਕਿਉਂ ਕਿ ਇਸ ਮੈਰਾਥਨ ਵਿੱਚ ਪੁਲਿਸ ਅਵੇਅਰਨੈੱਸ ਟੀਮ ਵੱਲੋਂ ਰੈਲੀ ਦੇ ਨਾਲ ਨਾਲ ਸਾਊਂਡ ਸਿਸਟਮ ਲਗਾ ਕੇ ਇੱਕ ਗੱਡੀ ਅੱਗੇ ਲਗਾਈ ਗਈ ਸੀ ਜੋ ਸ਼ਹੀਦ ਪੁਲਿਸ ਮੁਲਾਜ਼ਮਾਂ ਦੀ ਸ਼ਹਾਦਤ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੀ ਸੀ। ਜਦ ਇਹ ਸਾਇਕਲ ਰੈਲੀ ਭੁੱਲਰ ਪਿੰਡ ਪਹੁੰਚੀ ਤਾਂ ਉੱਥੇ ਸਰਪੰਚ ਅਤੇ ਪਿੰਡ ਵਾਸੀਆਂ ਅਤੇ ਦੋਦੇ ਪਿੰਡ ਦੇ ਸਰਪੰਚ ਵੱਲੋਂ ਭਰਵਾਂ ਸੁਆਗਤ ਕੀਤਾ ਅਤੇ ਪਿੰਡ ਅੰਦਰ ਬਣੇ ਪਾਰਕ ਵਿੱਚ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ। ਜਿੱਥੇ ਐੱਸ.ਆਈ ਜਸਗੀਰ ਸਿੰਘ ਅਤੇ ਏ.ਐੱਸ.ਆਈ ਕਾਸਮ ਅਲੀ ਵੱਲੋਂ ਸਮੂਹ ਪਿੰਡ ਵਾਸੀਆਂ ਨੂੰ ਸ਼ਹੀਦ ਪੁਲਿਸ ਮੁਲਾਜ਼ਮਾਂ ਦੀ ਸ਼ਹਾਦਤ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ। ਇਹ ਰੈਲੀ 20 ਕਿਲੋਮੀਟਰ ਸਫਰ ਤੈਅ ਕਰਨ ਤੋਂ ਬਾਅਦ ਐੱਸ.ਐੱਸ.ਪੀ ਦਫਤਰ ਵਾਪਿਸ ਪਹੁੰਚੇ ਜਿੱਥੇ ਬ੍ਰੇਕ ਫਾਸਟ ਕਰਨ ਤੋਂ ਬਾਅਦ ਸਾਇਕਲ ਰਾਈਡਰਜ਼ ਨੂੰ ਸਰਟੀਫਿਕੇਟ ਕੇ ਸਨਮਾਨਿਤ ਕੀਤਾ ਗਿਆ। ਇੱਥੇ ਇਹ ਵੀ ਜਿਕਰਯੋਗ ਹੈ ਕਿ ਇਸ ਮੈਰਾਥਨ ਵਿੱਚ ਨੌਜਵਾਨਾਂ ਦੇ ਨਾਲ ਨਾਲ 66 ਸਾਲ ਤੋਂ ਵੱਧ ਉਮਰ ਦੇ ਬਜੁਰਗ ਵੱਲੋਂ ਵੀ ਇਸ ਵਿੱਚ ਸ਼ਾਮਿਲ ਹੋ ਕੇ ਇਸ ਮੈਰਾਥਨ ਦੀ ਮਹੱਤਤਾ ਨੂੰ ਹੋਰ ਵਧਾਇਆ ਸੀ। ਇਸ ਮੌਕੇ ਵੱਖ-ਵੱਖ ਸਾਇਕਲ ਕੱਲਬ ਦੇ ਪਹੁੰਚੇ ਹੋਏ ਸਾਇਕਲ ਰਾਇਡਰਜ਼ ਵੱਲੋਂ ਐੱਸ.ਐੱਸ.ਪੀ ਸ.ਸਰਬਜੀਤ ਸਿੰਘ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਨਾਲ ਹੀ ਟ੍ਰੈਫਿਕ ਸਟਾਫ, ਸ਼੍ਰੀ ਕਾਰਤਿਕ ਮਾਸਟਰ ਸਾਇਕਲ, ਅਵੈਅਰਨੈੱਸ ਟੀਮ, ਐਸ.ਆਈ ਜਗਸੀਰ ਸਿੰਘ ਵੱਲੋਂ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਕਿਹਾ ਕਿ ਅੱਗੇ ਵੀ ਇਸ ਤਰਾਂ ਦੀ ਚੇਤਨਾ ਰੈਲੀ ਕੱਢਣ ਅਤੇ ਇਸ ਰੈਲੀ ਨੂੰ ਵੱਖ ਵੱਖ ਪਿੰਡਾਂ ਅੰਦਰ ਲੈ ਜਾਣ ਦੀ ਮੰਗ ਵੀ ਕੀਤੀ। ਇਸ ਰੈਲੀ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸ.ਜਗਜੀਤ ਸਿੰਘ ਮਾਨ (ਸਾਬਕਾ ਡਰਾਇਰੈਕਟਰ ਨੌਜਵਾਨ ਮਾਮਲੇ ਹਿਮਾਚਲ ਸਰਕਾਰ) ਵੱਲੋਂ ਨੌਜਵਾਨ ਪੀੜ੍ਹੀ ਨੂੰ ਅਗਾ ਵਧੂ ਸੋਚ ਅਤੇ ਜਿੰਦਗੀ ਦੇ ਤੌਰ ਤਰੀਕਿਆ ਬਾਰੇ ਲੈਕਚਰ ਦੇ ਕੇ ਜਾਗਰੂਕ ਕੀਤਾ। ਇਸ ਮੌਕੇ ਏ.ਐੱਸ.ਆਈ ਰਘਬੀਰ ਸਿੰਘ, ਏ.ਐਸ.ਆਈ ਕਾਸਮ ਅਲੀ, ਏ.ਐੱਸ.ਆਈ ਹਰਮੰਦਰ ਸਿੰਘ ਤੋਂ ਇਲਾਵਾ ਸਾਇਕਲਿਸਟਾਂ ਵਿੱਚ ਪਰਿਮੰਦਰ ਸੋਢੀ, ਸਾਹਿਬ ਸਿੰਘ, ਜਗਸੀਰ ਸਿੰਘ, ਮਨਪ੍ਰੀਤ ਸਿੰਘ, ਵਿਕਾਸ ਝਾਂਬ, ਅੰਕੁਸ਼ ਨਾਰੰਗ, ਮਾਇਟੀ ਸੋਨੀ, ਸਤਿੰਦਰਪਾਲ ਸਿੰਘ, ਸਤਿੰਦਰ, ਹਰਿੰਦਰ ਰਿਕੀ ਤੋ ਇਲਾਵਾ ਸਾਇਕਲੀਸ਼ਟ ਨੇ ਭਾਗ ਲਿਆ।ੜ