ਇੱਕ ਹਫ਼ਤੇ ਤੋਂ ਜਮ੍ਹਾਂ ਪਾਣੀ ਦੇ ਬਰਤਨ ਖਾਲੀ ਕੀਤੇ ਜਾਣ- ਰਾਜਦੀਪ ਕੌਰ ਏ.ਡੀ.ਸੀ (ਜ)
ਮਲੋਟ:- ਪੰਜਾਬ ਅੰਦਰ ਡੇਂਗੂ ਦੇ ਵੱਧਦੇ ਪ੍ਰਕੋਪ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਤੇ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਨੂੰ ਡੇਂਗੂ ਮੁਕਤ ਕਰਨ ਲਈ ਅਤੇ ਨਾਗਰਿਕਾਂ ਨੂੰ ਜਾਗਰੂਕ ਕਰਨ ਲਈ ਜਿਲ੍ਹਾ ਪ੍ਰਸ਼ਾਸ਼ਨ, ਸਿਹਤ ਵਿਭਾਗ ਅਤੇ ਨਗਰ ਕੌਂਸਲ ਵੱਲੋਂ ਵਿਸ਼ਾਲ ਡੇਂਗੂ ਵਿਰੋਧੀ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ।
ਜਿਸ ਨੂੰ ਮੈਡਮ ਰਾਜਦੀਪ ਕੌਰ ਏ.ਡੀ.ਸੀ (ਜ), ਕਾਰਜਕਾਰੀ ਸਿਵਲ ਸਰਜਨ ਡਾ.ਕਿਰਨਦੀਪ ਕੌਰ, ਈ.ਓ ਵਿਪਨ ਕੁਮਾਰ, ਡਾ.ਸਤੀਸ਼ ਗੋਇਲ ਐੱਸ.ਐਮ.ਓ, ਜਿਲ੍ਹਾ ਐਪੀਡੀਮੈਲੋਜਿਸਟ ਡਾ.ਸੀਮਾ ਗੋਇਲ ਵੱਲੋਂ ਸਾਂਝੇ ਤੌਰ ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਰੈਲੀ ਨਗਰ ਕੌਂਸਲ ਦੇ ਦਫ਼ਤਰ ਤੋਂ ਹੁੰਦੀ ਹੋਈ ਸ਼ਹਿਰ ਦੇ ਵੱਖ-ਵੱਖ ਇਲਾਕਿਆ ਵਿੱਚੋਂ ਲੰਘਦੀ ਹੋਈ ਦਫ਼ਤਰ ਨਗਰ ਕੌਂਸਲ ਵਿਖੇ ਸਮਾਪਤ ਹੋਈ। ਰੈਲੀ ਦੌਰਾਨ ਜਿਲ੍ਹਾ ਹੈੱਲਥ ਇੰਸਪੈਕਟਰ ਭਗਵਾਨ ਦਾਸ, ਲਾਲ ਚੰਦ, ਜਗਜੀਤ ਸਿੰਘ ਸੈਨੇਟਰੀ ਇੰਸਪੈਕਟਰ, ਵਕੀਲ ਸਿੰਘ ਅਤੇ ਸਿਹਤ ਸਟਾਫ ਵੱਲੋਂ ਡੇਂਗੂ ਦੇ ਫੈਲਣ ਦੇ ਕਾਰਨਾਂ ਅਤੇ ਬਚਾਓ ਦੇ ਸਾਧਨਾਂ ਬਾਰੇ ਜਾਗਰੂਕ ਕੀਤਾ। ਇਸ ਮੌਕੇ ਸਮੂਹ ਮਲਟੀਪਰਪਜ਼ ਹੈਲਥ ਸਟਾਫ, ਨਗਰ ਕੌਂਸਲ ਸਟਾਫ਼, ਆਸ਼ਾ ਵਰਕਰਜ਼ ਅਤੇ ਸ਼ਹਿਰ ਨਿਵਾਸੀਆਂ ਦਾ ਖਾਸ ਸਹਿਯੋਗ ਰਿਹਾ।