ਡੀ.ਏ.ਵੀ ਕਾਲਜ, ਮਲੋਟ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ

ਮਲੋਟ:- ਡੀ.ਏ.ਵੀ ਕਾਲਜ ਮਲੋਟ ਵਿਖੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਅਗਵਾਈ ਹੇਠ ਕਾਲਜ ਦੇ ਐਨ.ਐਸੱ.ਐੱਸ ਯੂਨਿਟ ਅਤੇ ਐਨ.ਸੀ. ਸੀ ਯੂਨਿਟ ਦੁਆਰਾ ‘ਖੂਨਦਾਨ ਮਹਾਂਦਾਨ’ ਵਿਸ਼ੇ ਅਧੀਨ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਕਾਲਜ ਦੇ ਲਗਭਗ 50 ਵਿਦਿਆਰਥੀਆਂ ਨੇ ਖੂਨਦਾਨ ਕੀਤਾ। ਅੱਜਕਲ੍ਹ ਸ਼ਹਿਰ ਵਿੱਚ ਡੇਂਗੂ ਬੁਖਾਰ ਫੈਲਣ ਕਾਰਨ ਖੂਨ ਦੀ ਕਮੀ ਨੂੰ ਮਹਿਸੂਸ ਕਰਦੇ ਹੋਏ ਇਹ ਉੱਦਮ ਕੀਤਾ ਗਿਆ।

ਜਿਸ ਵਿੱਚ ਮਲੋਟ ਦੇ ਸਮਾਜ ਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ਸ਼੍ਰੀ ਮਨੋਜ ਅਸੀਜਾ ਨੇ ਇਸ ਗਤੀਵਿਧੀ ਵਿੱਚ ਆਪਣਾ ਯੋਗਦਾਨ ਪਾਇਆ। ਇਸ ਤੋਂ ਇਲਾਵਾ ਨਹਿਰੂ ਯੁਵਾ ਕੇਂਦਰ, ਸ਼੍ਰੀ ਮੁਕਤਸਰ ਸਾਹਿਬ ਦੇ ਮਲੋਟ ਬਲਾਕ ਦੇ ਇੰਚਾਰਜ ਪ੍ਰਿੰਸ ਬਾਂਸਲ ਨੇ ਵੀ ਇਸ ਉੱਤਮ ਕਾਰਜ ਵਿੱਚ ਮੱਦਦ ਕੀਤੀ। ਖੂਨਦਾਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਐਨ.ਐੱਸ.ਐੱਸ ਪ੍ਰੋਗਰਾਮ ਅਫਸਰ ਡਾ. ਜਸਬੀਰ ਕੌਰ ਅਤੇ ਸ਼੍ਰੀ ਸੁਭਾਸ਼ ਗੁਪਤਾ ਦੇ ਨਾਲ ਐਨ.ਸੀ.ਸੀ ਯੂਨਿਟ ਦੇ ਲੈਫਟੀਨੈਂਟ ਡਾ. ਮੁਕਤਾ ਮੁਟਨੇਜਾ ਅਤੇ ਲੈਫਟੀਨੈਂਟ ਡਾ. ਵਿਨੀਤ ਕੁਮਾਰ ਸ਼ਾਮਲ ਸਨ। ਇਸ ਤੋਂ ਇਲਾਵਾ ਸਟਾਫ਼ ਸੈਕਟਰੀ ਡਾ.ਬ੍ਰਹਮਵੇਦ ਸ਼ਰਮਾ, ਸ਼੍ਰੀਮਤੀ ਤਜਿੰਦਰ ਕੌਰ, ਸ਼੍ਰੀ ਰਾਮ ਮਨੋਜ ਸ਼ਰਮਾ, ਸ਼੍ਰੀਮਤੀ ਰਿੰਪੂ ਅਤੇ ਸ਼੍ਰੀ ਅਨਿਲ ਕੁਮਾਰ ਵੀ ਹਾਜ਼ਰ ਸਨ।