ਕਾਂਗਰਸ ਸੇਵਾ ਦਲ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜਯੰਤੀ ਅਤੇ ਸਵਰਗੀ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਦਾ ਮਨਾਇਆ ਜਨਮ ਦਿਨ ।
ਮਲੋਟ:- ਕਾਂਗਰਸ ਸੇਵਾ ਦਲ ਸ੍ਰੀ ਮੁਕਤਸਰ ਸਾਹਿਬ ਵਲੋਂ ਜਿਲਾ ਪ੍ਰਧਾਨ ਓਮ ਪ੍ਰਕਾਸ਼ ਖਿੱਚੀ ਦੀ ਅਗਵਾਈ ਹੇਠ ਵਿਖੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦਾ 150 ਵਾਂ ਜਨਮ ਦਿਨ ਅਤੇ ਸਵਰਗੀ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਦਾ ਜਨਮਦਿਨ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਲੋਟ ਵਿਖੇ ਮਨਾਇਆ ਗਿਆ ।ਇਸ ਮੌਕੇ ਬੋਲਦਿਆਂ ਜਿਲਾ ਚੀਫ ਆਰਗੇਨਾਈਜ਼ਰ ਓਮਪ੍ਕਾਸ਼ ਖਿੱਚੀ ਨੇ ਮਹਾਤਮਾ ਗਾਂਧੀ ਜੀ ਅਤੇ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਦੇ ਜੀਵਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਕਿਹਾ ਕਿ ਅਹਿੰਸਾ ਦਾ ਮਾਰਗ ਮਾਰਗ ਗਾਂਧੀ ਜੀ ਨੇ ਪ੍ਰੈਕਟੀਕਲ ਤੌਰ ਤੇ ਅਪਨਾਇਆ ਤੇ ਅਹਿੰਸਾ ਦੇ ਮਾਰਗ ਤੇ ਚਲਦਿਆਂ ਵਡੀਆਂ ਪ੍ਰਾਪਤੀਆਂ ਕੀਤੀਆਂ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਵਿਸ਼ੇਸ਼ ਯੋਗਦਾਨ ਪਾਇਆ।ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ " ਜੈ ਜਵਾਨ, - ਜੈ ਕਿਸਾਨ " ਦਾ ਨਾਹਰਾ ਦਿੱਤਾ ਅਤੇ ਦੇਸ਼ ਨੂੰ ਅੰਨ ਖੇਤਰ ਵਿੱਚ ਆਤਮ ਨਿਰਭਰ ਬਣਾਇਆ। ਇਥੇ ਹੀ ਬਸ ਨਹੀਂ ਦੇਸ਼ ਦੀ ਫੌਜ ਨੂੰ ਵੀ ਮਜਬੂਤ ਕਰਨ ਲਈ ਵਿਸ਼ੇਸ਼ ਉਪਰਾਲਾ ਕੀਤਾ। ਇਸ ਮੌਕੇ ਬਲਦੇਵ ਕੁਮਾਰ ਲਾਲੀ, ਜਸਪਾਲ ਸਿੰਘ ਔਲਖ, ਪ੍ਰੇਮ ਕੁਮਾਰ ਗੋਇਲ, ਲੂਣਾ ਰਾਮ, ਓਮ ਪ੍ਰਕਾਸ਼ ਖੁੰਗਰ, ਹੰਸ ਰਾਜ ਖੁੰਗਰ, ਭਾਗੀ ਰਾਮ, ਸੁਖਪਾਲ ਸਿੰਘ, ਲੱਖਾ ਸਿੰਘ, ਗੱਟੂ ਸ਼ਰਮਾ, ਸਰਪੰਚ ਬਹਾਦਰ ਰਾਮ ਆਦਿ ਆਗੂ ਮੌਜੂਦ ਹਨ।