ਅਪ੍ਰੈਸ਼ਨ ਸੀਲ 4 ਤਹਿਤ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਹਰਿਆਣਾ ਅਤੇ ਰਾਜਸਥਾਨ ਪੁਲਿਸ ਨਾਲ ਸਾਂਝੇ ਤੌਰ ਤੇ ਚਲਾਇਆ ਸਰਚ ਅਭਿਆਨ

ਮਲੋਟ (ਲੰਬੀ): ਮਾਨਯੋਗ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੀ ਗੋਰਵ ਯਾਦਵ ਆਈ.ਪੀ.ਐੱਸ, ਡੀ.ਜੀ.ਪੀ. ਪੰਜਾਬ ਵੱਲੋਂ ਨਸ਼ਿਆਂ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਵਿੱਢੀ ਮਹਿੰਮ ਤਹਿਤ ਸੂਬੇ ਭਰ ਵਿੱਚ “ਅਪ੍ਰੈਸ਼ਨ ਸੀਲ 4” ਚਲਾਇਆ ਗਿਆ, ਜਿਸ ਤਹਿਤ ਪੰਜਾਬ ਦੇ ਨਾਲ ਲੱਗਦੇ ਦੂਸਰੇ ਸੂਬਿਆਂ ਦੀਆਂ ਸਰਹੱਦਾਂ ਤੇ ਨਾਕਾਬੰਦੀ ਕਰਕੇ ਦੂਸਰਿਆ ਸੂਬਿਆਂ ਦੀ ਪੁਲਿਸ ਨਾਲ ਸਾਂਝੇ ਤੌਰ ਤੇ ਸਰਚ ਅਭਿਆਨ ਚਲਾਇਆ ਗਿਆ। ਇਸੇ ਤਹਿਤ ਸ. ਹਰਮਨਬੀਰ ਸਿੰਘ ਗਿੱਲ ਆਈ.ਪੀ.ਐੱਸ, ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੇ ਹਰਿਆਣਾ ਅਤੇ ਰਾਜਸਥਾਨ ਸੂਬਿਆ ਦੀਆਂ ਸਰਹੱਦਾਂ ਤੇ ਹਰਿਆਣਾ ਅਤੇ ਰਾਜਸਥਾਨ ਪੁਲਿਸ ਨਾਲ ਸਾਂਝੇ ਤੌਰ ਤੇ ਨਾਕਾਬੰਦੀ ਕਰ ਸਰਚ ਅਪ੍ਰੈਸ਼ਨ ਚਲਾਇਆ ਗਿਆ।

ਇਸ ਸਰਚ ਅਪ੍ਰੈਸ਼ਨ ਦੌਰਾਨ ਸ. ਜਸਪਾਲ ਸਿੰਘ ਡੀ.ਐੱਸ.ਪੀ ਸ.ਡ (ਲੰਬੀ) ਅਤੇ ਮੁੱਖ ਅਫਸਰ ਥਾਣਾ ਕਿੱਲਿਆਂਵਾਲੀ ਸਮੇਤ ਕ੍ਰਮਚਾਰੀਆਂ ਅਤੇ ਅਧਿਕਾਰੀਆ ਤਾਇਨਾਤ ਕੀਤੇ ਗਏ ਸਨ। ਇਸ ਮੌਕੇ ਜਿਲ੍ਹਾ ਪੁਲਿਸ ਮੁੱਖੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ “ਅਪ੍ਰੈਸ਼ਨ ਸੀਲ 3” ਤਹਿਤ ਨਸ਼ਿਆ ਦੇ ਤਸਕਰਾਂ, ਸ਼ਰਾਰਤੀ ਅਨਸਰਾਂ ਅਤੇ ਗੈਰ ਸਮਾਜਿਕ ਵਿਅਕਤੀਆਂ ਖਿਲਾਫ ਕਾਰਵਾਈ ਕਰਦੇ ਹੋਏ ਪੰਜਾਬ, ਰਾਜਸਥਾਨ ਅਤੇ ਹਰਿਆਣਾ ਦੇ ਤਿੰਨਾਂ ਸੂਬਿਆ ਦੀ ਪੁਲਿਸ ਵੱਲੋਂ ਸਾਂਝੇ ਤੌਰ ਤੇ ਸਰੱਹਦਾਂ ਪਰ ਨਾਕਾਬੰਦੀ ਕਰ ਸਰਚ ਅਭਿਆਨ ਚਲਾਇਆ ਗਿਆ। ਉਨ੍ਹਾਂ ਦੱਸਿਆਂ ਕਿ ਇਸ ਅੰਤਰਰਾਜੀ ਨਾਕਾਬੰਦੀ ਕਰਕੇ ਸ਼ੱਕੀ ਵਹੀਕਲਾਂ ਦੀ ਤਲਾਸ਼ੀ ਲਈ ਉੱਥੇ ਹੀ ਸ਼ੱਕੀ ਵਹੀਕਲਾਂ ਨੂੰ ਵਾਹਨ ਐਪ ਰਾਂਹੀ ਵੈਰੀਫਾਈ ਵੀ ਕੀਤਾ ਗਿਆ। Author: Malout Live