ਲੰਬੀ ਹਲਕੇ ਦੇ ਪਿੰਡ ਅਬੁਲ ਖੁਰਾਣਾ ਦੇ ਹੈਲਥ ਵੈਨਨਸ ਸੈਂਟਰ ਵੱਲੋਂ NCD ਕੈਂਪ ਲਗਾਇਆ ਗਿਆ

ਮਲੋਟ:- ਸ਼੍ਰੀ ਮੁਕਤਸਰ ਸਾਹਿਬ ਦੇ ਅਧੀਨ ਪੈਂਦੇ ਬਲਾਕ ਲੰਬੀ ਦੇ ਹੈੱਲਥ ਵੈਲਨੈੱਸ ਸੈਂਟਰ ਅਬੁਲਖੁਰਾਣਾ ਵਿਖੇ ਸਿਵਲ ਸਰਜਨ ਸ਼੍ਰੀਮਤੀ ਰੰਜੂ ਸਿੰਗਲਾ ਨਿਰਦੇਸ਼ ਅਤੇ ਲੰਬੀ ਦੇ ਐੱਸ.ਐੱਮ.ਓ ਸ਼੍ਰੀ ਪਵਨ ਮਿੱਤਲ ਦੀ ਅਗਵਾਈ ਹੇਠ NCD ਕੈਂਪ ਲਗਾਇਆ ਗਿਆ। ਜਿਸ ਵਿੱਚ ਲੋਕਾਂ ਨੂੰ ਬਲੱਡ ਪ੍ਰੈਸ਼ਰ, ਸ਼ੂਗਰ, ਦੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਗਿਆ

ਅਤੇ ਨਾਲ ਹੀ ਡੇਂਗੂ, ਮਲੇਰੀਆ ਦੇ ਬਚਾਅ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਹੈੱਲਥ ਵੈਲਨੈੱਸ ਸੈਂਟਰ CHO ਮਨੀਸ਼ਾ ਚੌਹਾਨ, MPHW ਰਮਨਦੀਪ ਸਿੰਘ, MPHW(F) ਬੇਅੰਤ ਕੋਰ, MPHW(F) ਅਮਨਦੀਪ ਕੋਰ, ਅਤੇ ਆਸ਼ਾ ਵਰਕਰ ਕੁਲਵਿੰਦਰ ਕੋਰ, ਸਰੋਜ ਰਾਣੀ ਮੌਜੂਦ ਸਨ। Author : Malout Live