ਸੰਵਿਧਾਨ ਬਚਾਓ, ਦੇਸ਼ ਬਚਾਓ ਸੰਘਰਸ਼ ਸੰਮਤੀ ਵੱਲੋਂ ਸਮਾਜਿਕ ਚੇਤਨਾ ਸਮਾਗਮ ਵਿੱਚ ਵੱਖ-ਵੱਖ ਪਿੰਡਾਂ ਤੋਂ ਲੋਕਾਂ ਨੇ ਕੀਤੀ ਸ਼ਿਰਕਤ

ਮਲੋਟ: ਬੀਤੇ ਦਿਨੀਂ ਮੱਕੜ ਪੈਲੇਸ ਮਲੋਟ ਵਿੱਚ ਸੰਵਿਧਾਨ ਬਚਾਓ, ਦੇਸ਼ ਬਚਾਓ ਸੰਘਰਸ਼ ਸੰਮਤੀ ਵੱਲੋਂ ਸਮਾਜਿਕ ਚੇਤਨਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਪੋਤੇ ਸ਼੍ਰੀ ਰਾਜ ਰਤਨ ਅੰਬੇਡਕਰ ਜੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਵਿਨੋਦ ਕੁਮਾਰ ਤਜਾਇਨ ਸਾਬਕਾ ਰਾਜ ਮੰਤਰੀ ਯੀ.ਪੀ ਤੇ ਸਵਾਮੀ ਇੰਦਰ ਕਿਸਾਨ ਆਗੂ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਇਨ੍ਹਾਂ ਦੇ ਵਿਚਾਰਾਂ ਨੂੰ ਸੁਣਨ ਦੇ ਲਈ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਲੋਕਾਂ ਦਾ ਵੱਡਾ ਹਜ਼ੂਮ ਪਹੁੰਚਿਆ।

ਰਾਜ ਰਤਨ ਅੰਬੇਡਕਰ ਨੇ ਆਪਣੇ ਵਿਚਾਰ ਲੋਕਾਂ ਸਾਹਮਣੇ ਰੱਖੇ ਅਤੇ ਕਿਹਾ ਕਿ ਦਲਿਤ ਆਪਣੇ ਸਾਮਾਜ ਨੂੰ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇਣ ਤੇ ਲੋੜ ਹੈ। ਇਸ ਸਮਾਗਮ ਵਿੱਚ ਹੋਰ ਵੀ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਮੋਜੂਦ ਸੰਮਤੀ ਨੈਸ਼ਨਲ ਜਨਰਲ ਸਕੱਤਰ ਨਾਜ਼ਮ ਸਿੰਘ ਹੱਲਾ, ਡਾ. ਨਰਸੀ ਸਟੇਟ ਪੰਜਾਬ ਸਕੱਤਰ, ਜਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ, ਜਿਲ੍ਹਾ ਪ੍ਰਧਾਨ ਰੋਹਤਾਸ਼ ਕੁਮਾਰ, ਜਿਲ੍ਹਾ ਸਕੱਤਰ ਰਜਿੰਦਰ ਜਾਜੋਰੀਆ, ਮਲੋਟ ਸ਼ਹਿਰੀ ਪ੍ਰਧਾਨ ਸੰਜੂ ਪ੍ਰਜਾਪਤ, ਜਿਲ੍ਹਾ ਮੁੱਖ ਸਲਾਹਕਾਰ ਕਮਲ ਅਰੋਦੀਆ, ਮਲੋਟ ਦਿਹਾਤੀ ਪ੍ਰਧਾਨ ਕੁਲਵੰਤ ਸਿੰਘ ਕਿੰਗਰਾ ਇਲਾਵਾ ਹੋਰ ਵੀ ਵਿਅਕਤੀ ਹਾਜ਼ਿਰ ਸਨ। Author:  Malout Live