ਪਿੰਡ ਆਲਮਵਾਲਾ ਵਿਖੇ ਆਂਗਣਵਾੜੀ ਸੈਂਟਰ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ
ਮਲੋਟ: ਸੀ.ਡੀ.ਪੀ.ਓ ਮਲੋਟ ਸ਼੍ਰੀ ਪੰਕਜ ਕੁਮਾਰ ਦੀ ਅਗਵਾਈ ਹੇਠ ਅਤੇ ਸੁਪਰਵਾਈਜ਼ਰ ਮੈਡਮ ਵੀਰਪਾਲ ਕੌਰ ਵੱਲੋਂ ਪਿੰਡ ਆਲਮਵਾਲਾ ਵਿਖੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾ ਦੇ ਸਹਿਯੋਗ ਨਾਲ ਤੀਆਂ ਦਾ ਪ੍ਰੋਗਰਾਮ ਕੀਤਾ ਗਿਆ। ਸੁਪਰਵਾਈਜ਼ਰ ਮੈਡਮ ਕੁਲਦੀਪ ਕੌਰ ਮਿੱਢਾ ਅਤੇ ਸੁਪਰਵਾਈਜ਼ਰ ਮੈਡਮ ਕੁਲਦੀਪ ਕੌਰ ਔਲਖ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਸਾਰੇ ਸਰਕਲ ਦੀਆਂ ਆਂਗਣਵਾੜੀ ਵਰਕਰਾਂ ਨੇ ਤੀਆ ਦੇ ਤਿਉਹਾਰ ਵਿੱਚ ਸ਼ਾਮਿਲ ਹੋ ਕੇ ਪ੍ਰੋਗਰਾਮ ਦਾ ਆਨੰਦ ਲਿਆ। ਪਿੰਡ ਦੀਆਂ ਔਰਤਾਂ ਅਤੇ ਕੁੜੀਆਂ ਨੇ ਵੀ ਪ੍ਰੋਗਰਾਮ ਵਿੱਚ ਪਹੁੰਚ ਕੇ ਤੀਆ ਦੇ ਤਿਉਹਾਰ ਦਾ ਆਨੰਦ ਮਾਣਿਆ। ਇਸ ਤੀਆਂ ਦੇ ਤਿਉਹਾਰ ਨੂੰ ਮਨਾਉਣ ਲਈ ਜਸਵਿੰਦਰ ਕੌਰ, ਤਰੀਜਾ, ਰਜਨੀ ਬਾਲਾ, ਗੁਰਵੀਰ ਕੌਰ ਅਤੇ ਵੀਰਪਾਲ ਕੌਰ ਆਂਗਣਵਾੜੀ ਵਰਕਰਾਂ ਨੇ ਵਿਸ਼ੇਸ਼ ਯੋਗਦਾਨ ਪਾਇਆ। Author: Malout Live