ਬਲਾਕ ਮਲੋਟ ਦੀ ਸਾਧ-ਸੰਗਤ ਨੇ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਮਲੋਟ: ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਗੁਰੂ ਸ਼ਹਿਨਸ਼ਾਹ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਜੀ ਦੇ ਪਵਿੱਤਰ ਅਵਤਾਰ ਮਹੀਨੇ ਦੀ ਸ਼ੁਰੂਆਤ ਮੌਕੇ ਬਲਾਕ ਮਲੋਟ ਦੀ ਸਾਧ-ਸੰਗਤ ਦੁਆਰਾ ਵੀ ਮਾਨਵਤਾ ਭਲਾਈ ਕਾਰਜਾਂ ਦੀ ਕੜੀ ਨੂੰ ਅੱਗੇ ਵਧਾਉਂਦੇ ਹੋਏ ਬੀਤੇ ਦਿਨੀਂ ਪਵਿੱਤਰ ਅਵਤਾਰ ਮਹੀਨੇ ਦੀ ਸ਼ੁਰੂਆਤ ਮੌਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਬਲਾਕ ਭੰਗੀਦਾਸ ਗੌਰਖ ਸੇਠੀ ਇੰਸਾਂ, 15 ਮੈਂਬਰ ਸੱਤਪਾਲ ਇੰਸਾਂ (ਜ਼ਿੰਮੇਵਾਰ), ਸ਼ੰਭੂ ਇੰਸਾਂ, ਪ੍ਰਦੀਪ ਇੰਸਾਂ, ਸੰਜੀਵ ਭਠੇਜਾ ਇੰਸਾਂ, ਕਮਲ ਇੰਸਾਂ, ਗੁਰਭਿੰਦਰ ਸਿੰਘ ਇੰਸਾਂ, ਸੌਰਵ ਜੱਗਾ ਇੰਸਾਂ, ਜਸਵਿੰਦਰ ਸਿੰਘ ਇੰਸਾਂ (ਜੱਸਾ), ਰਮੇਸ਼ ਇੰਸਾਂ (ਭੋਲਾ), ਸੁਜਾਨ ਭੈਣਾਂ ਨਗਮਾ ਇੰਸਾਂ, ਨਿਰਮਲਾ ਇੰਸਾਂ, ਸਰੋਜ ਇੰਸਾਂ, ਪਰਮਜੀਤ ਇੰਸਾਂ, ਕੋਮਲ ਇੰਸਾਂ ਅਤੇ ਕਮਲ ਇੰਸਾਂ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੀਆਂ
ਜਿੰਮੇਵਾਰ ਭੈਣਾਂ ਰੀਟਾ ਗਾਬਾ ਇੰਸਾਂ, ਪ੍ਰਵੀਨ ਇੰਸਾਂ ਅਤੇ ਸੁਮਨ ਇੰਸਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਨ ਵੰਡਣ ਦੀ ਸ਼ੁਰੂਆਤ ਜ਼ਿੰਮੇਵਾਰ ਸੇਵਾਦਾਰ ਕੁਲਵੰਤ ਸਿੰਘ ਇੰਸਾਂ, 45 ਮੈਂਬਰ ਪੰਜਾਬ ਭੈਣ ਕਿਰਨ ਇੰਸਾਂ, ਭੈਣ ਸਤਵੰਤ ਇੰਸਾਂ, ਭੈਣ ਅਮਰਜੀਤ ਕੌਰ ਇੰਸਾਂ, 45 ਮੈਂਬਰ ਪੰਜਾਬ ਹਰਪਾਲ ਇੰਸਾਂ (ਰਿੰਕੂ) ਅਤੇ ਕੁਲਭੂਸ਼ਣ ਇੰਸਾਂ ਨੇ ਕੀਤੀ। ਜ਼ਿੰਮੇਵਾਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਏ 147 ਮਾਨਵਤਾ ਭਲਾਈ ਕਾਰਜਾਂ ਤਹਿਤ ਪਿਛਲੇ ਸਾਲ ਵੀ 617 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਸੀ ਅਤੇ ਜਨਵਰੀ ਮਹੀਨੇ ਦੀ ਸ਼ੁਰੂਆਤ ਮੌਕੇ 32 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਹੈ। ਉਹਨਾਂ ਕਿਹਾ ਕਿ ਅੱਗੇ ਤੋਂ ਵੀ ਰਾਸ਼ਨ ਸਮੇਤ ਹੋਰ ਵੀ ਮਾਨਵਤਾ ਭਲਾਈ ਦੇ ਕਾਰਜ ਵੱਧ ਚੜ੍ਹ ਕੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਾਧ-ਸੰਗਤ ਆਪਣੀ ਹਰ ਖੁਸ਼ੀ ਲੋੜਵੰਦਾਂ ਦੀ ਮੱਦਦ ਕਰਕੇ ਹੀ ਮਨਾਉਂਦੀ ਹੈ। Author: Malout Live