ਜੇ.ਡੀ ਕਾਲਜ, ਸ਼੍ਰੀ ਮੁਕਤਸਰ ਸਾਹਿਬ ਵਿਖੇ ਨਸ਼ਿਆਂ ਦੇ ਦੁਸ਼ਪ੍ਰਭਾਵਾਂ ਤੋਂ ਬਚਾਉਣ ਲਈ ਸੈਮੀਨਾਰ ਕਰਵਾਇਆ ਗਿਆ

ਮਲੋਟ ( ਸ਼੍ਰੀ ਮੁਕਤਸਰ ਸਾਹਿਬ): ਨਸ਼ਿਆਂ ਦੇ ਵਿਰੁੱਧ ਕਰਾਏ ਜਾ ਰਹੇ ਸੈਮੀਨਾਰਾਂ ਦੀ ਲੜੀ ਦੇ ਅਧੀਨ ਜੇ.ਡੀ ਕਾਲਜ, ਸ਼੍ਰੀ ਮੁਕਤਸਰ ਸਾਹਿਬ ਵਿਖੇ ਨਸ਼ਿਆਂ ਦੇ ਦੁਸ਼ਪ੍ਰਭਾਵਾਂ ਤੋਂ ਬਚਾਉਣ ਲਈ ਸੈਮੀਨਾਰ ਕਰਵਾਇਆ ਗਿਆ। ਸ਼੍ਰੀਮਤੀ ਸੋਹਲਪ੍ਰੀਤ ਕੌਰ ਬਾਲ ਸੁਰੱਖਿਆ ਅਫਸਰ, ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਸੱਚਾ ਦੋਸਤ ਉਹ ਹੁੰਦਾ ਹੈ ਜੋ ਤੁਹਾਨੂੰ ਸਹੀ- ਗਲਤ ਦੀ ਪਹਿਚਾਣ ਕਰਾਵੇ। ਉਹਨਾਂ ਕਿਹਾ ਜੇਕਰ ਬੱਚਿਆਂ ਨੂੰ ਕੋਈ ਵੀ ਮੁਸ਼ਕਿਲ ਆਉਂਦੀ ਹੈ ਤਾਂ ਇਸਦੀ ਜਾਣਕਾਰੀ ਆਪਣੇ ਮਾਤਾ-ਪਿਤਾ ਨੂੰ ਜ਼ਰੂਰ ਦੇਣੀ ਚਾਹੀਦੀ ਹੈ ਅਤੇ ਲੋੜ ਪੈਣ ਤੇ ਚਾਇਲਡ ਹੈਲਪ ਲਾਈਨ ਨੰਬਰ 1098 ਦੀ ਸਹਾਇਤਾ ਲੈਣੀ ਚਾਹੀਦੀ ਹੈ। ਸ. ਗੁਰਜੰਟ ਸਿੰਘ, ਏ.ਐੱਸ.ਆਈ ਪੰਜਾਬ ਪੁਲਿਸ ਨੇ ਸਾਇਬਰ ਕਰਾਈਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਤੁਹਾਨੂੰ ਕਿਸੇ ਵੀ ਅਣਪਛਾਤੇ ਵਿਅਕਤੀ ਪਾਸਵਰਡ ਜਾਂ ਫੋਨ ਤੇ ਆਇਆ ਸਾਂਝਾ ਨਹੀ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਤੁਹਾਡਾ ਬੈਂਕ ਬੈਲੈਂਸ ਖਾਲੀ ਹੋ ਸਕਦਾ ਹੈ। ਸ਼੍ਰੀਮਤੀ ਲਖਵੀਰ ਕੌਰ, ਕਾਊਂਸਲਰ ਸਿਹਤ ਵਿਭਾਗ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਨਸ਼ੇ ਦਾ ਆਦੀ ਹੈ ਤਾਂ ਉਹ ਨਸ਼ਾ ਛੱਡਣ ਲਈ ਸਿਵਲ ਹਸਪਤਾਲ ਕਮਰਾ ਨੰ. 24 ਦੇ ਵਿੱਚ ਆ ਕੇ ਆਪਣਾ ਇਲਾਜ ਕਰਾ ਸਕਦੇ ਹਨ। ਡਾ. ਮਨਜੀਤ ਕੌਰ, ਪ੍ਰਿੰਸੀਪਲ ਜੇ.ਡੀ ਕਾਲਜ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਮੂਹ ਟੀਮ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਵੱਲੋਂ ਕਿਹਾ ਗਿਆ ਕਿ ਸਮੇਂ-ਸਮੇਂ ਤੇ ਅਜਿਹੇ ਸੈਮੀਨਾਰ ਹੋਣੇ ਚਾਹੀਦੇ ਹਨ ਜੋ ਕਿ ਬੱਚਿਆਂ ਲਈ ਲਾਭਦਾਇਕ ਸਿੱਧ ਹੁੰਦੇ ਹਨ।  Author: Malout Live