ਪੰਜਾਬ ਸਰਕਾਰ ਦਾ ਵੱਡਾ ਐਲਾਨ, ਅੱਜ ਤੋਂ ਬੰਦ ਹੋਣਗੇ ਪੰਜਾਬ ਦੇ ਇਹ ਤਿੰਨ ਮਸ਼ਹੂਰ ਟੋਲ ਪਲਾਜ਼ੇ

ਮਲੋਟ: 14 ਫਰਵਰੀ ਦੀ ਰਾਤ 12 ਵਜੇ ਤੋਂ ਸੂਬੇ ਦੇ 3 ਮਸ਼ਹੂਰ ਟੋਲ ਪਲਾਜ਼ੇ ਬੰਦ ਹੋਣ ਜਾ ਰਹੇ ਹਨ। ਇਨ੍ਹਾਂ ਵਿੱਚ ਦੋ ਟੋਲ ਪਲਾਜ਼ੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਅਤੇ 1 ਨਵਾਂਸ਼ਹਿਰ ਦਾ ਹੈ। PWD ਵਿਭਾਗ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਤਿੰਨੇ ਟੋਲ ਪਲਾਜ਼ੇ ਇਕ ਹੀ ਕੰਪਨੀ ਦੇ ਹਨ। ਸੋਮਵਾਰ ਬਾਅਦ ਦੁਪਹਿਰ ਟੋਲ ਪਲਾਜ਼ਾ ਕੰਪਨੀ ਦੇ ਅਧਿਕਾਰੀਆਂ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ। ਨਵਾਂਸ਼ਹਿਰ ਦੇ ਮਜਾਰੀ, ਹੁਸ਼ਿਆਰਪੁਰ ਦੇ ਨੰਗਲ ਸ਼ਹੀਦਾਂ ਅਤੇ ਮਾਨਗੜ੍ਹ ਵਿਚ ਪੈਂਦੇ ਤਿੰਨ ਟੋਲ ਦੇ ਤਹਿਤ 105 ਕਿਲੋਮੀਟਰ ਦੇ ਲਗਭਗ ਸੜਕ ਪੈਂਦੀ ਹੈ। ਇਸ ਸੜਕ ’ਤੇ ਹਰ 35 ਕਿੱਲੋਮੀਟਰ ਤੋਂ ਬਾਅਦ ਕੰਪਨੀ ਦਾ ਟੋਲ ਹੈ। ਨਵਾਂਸ਼ਹਿਰ ਤੋਂ ਦਸੂਹਾ, ਪਠਾਨਕੋਟ ਅਤੇ ਅੱਗੇ ਜੰਮੂ-ਕਸ਼ਮੀਰ ਜਾਣ ਵਾਲਿਆਂ ਨੂੰ ਇਨ੍ਹਾਂ ਟੋਲ ’ਤੇ ਫੀਸ ਦਾ ਭੁਗਤਾਨ ਕਰਨਾ ਪੈਂਦਾ ਸੀ। 2007 ਵਿਚ ਸਥਾਪਤ ਕੀਤੇ ਗਏ ਟੋਲ ਦੀ ਮਿਆਦ ਵਧਾਉਣ ਲਈ ਟੋਲ ਕੰਪਨੀ ਨੇ ਸਰਕਾਰ ਤੋਂ ਅਪੀਲ ਕੀਤੀ ਸੀ ਜਿਸ ਨੂੰ ਨਹੀਂ ਮੰਨਿਆ ਗਿਆ ਹੈ। ਇਸ ਤਰ੍ਹਾਂ ਹੁਣ 105 ਕਿੱਲੋਮੀਟਰ ਸੜਕ ਟੋਲ ਮੁਕਤ ਹੋ ਜਾਵੇਗੀ। PWD ਵਿਭਾਗ ਦੀ ਮੰਨੀਏ ਤਾਂ 15 ਫਰਵਰੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਇਨ੍ਹਾਂ ਟੋਲ ’ਤੇ ਪਹੁੰਚ ਕੇ ਲੋਕਾਂ ਨੂੰ ਇਨ੍ਹਾਂ ਦੇ ਬੰਦ ਕਰਨ ਦੀ ਜਾਣਕਾਰੀ ਦੇਣਗੇ। ਟੋਲ ਹਟਣ ਨਾਲ ਗੜ੍ਹਸ਼ੰਕਰ ਤੋਂ ਬਲਾਚੌਰ-ਰੋਪੜ ਆਉਣ ਜਾਣ ਵਾਲੇ ਚਾਲਕਾਂ ਨੂੰ ਰਾਹਤ ਮਿਲੇਗੀ। ਮਜਾਰੀ ਟੋਲ ਪਲਾਜ਼ਾ ਤੋਂ ਰੋਜ਼ਾਨਾ 3200 ਦੇ ਕਰੀਬ ਵਾਹਨ ਲੰਘਦੇ ਹਨ, ਮਤਲਬ ਇਕ ਮਹੀਨੇ ਵਿੱਚ ਇਕ ਲੱਖ ਚਾਲਕ। ਹੁਣ ਇਨ੍ਹਾਂ ਟੋਲ ਤੋਂ ਰਾਹਤ ਮਿਲੇਗੀ। ਨੰਗਲ ਸ਼ਹੀਦਾਂ ਤੋਂ 4000 ਵਾਹਨ ਲੰਘਦੇ ਹਨ ਅਤੇ 4.50 ਲੱਖ ਰੁਪਏ ਰੈਵੇਨਿਊ ਮਿਲਦਾ ਹੈ। ਇਸ ਤੋਂ ਇਲਾਵਾ 2000 ਵਾਹਨ ਲੰਘਦੇ ਹਨ ਅਤੇ 2 ਲੱਖ ਰੁਪਏ ਮਾਲੀਆ ਇਕੱਠਾ ਕੀਤਾ ਜਾਂਦਾ ਸੀ। Author: Malout Live