ਨਵੇਂ ਸਾਲ ਦੌਰਾਨ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅੰਦਰ ਕੀਤੇ ਗਏ ਹਨ ਸਖਤ ਸੁਰੱਖਿਆ ਇੰਤਜਾਮ- ਉਪਿੰਦਰਜੀਤ ਸਿੰਘ ਆਈ.ਪੀ.ਐੱਸ
ਮਲੋਟ: ਮਾਨਯੋਗ ਗੋਰਵ ਯਾਦਵ ਆਈ.ਪੀ.ਐੱਸ. ਡੀ.ਜੀ.ਪੀ. ਪੰਜਾਬ ਦੀਆ ਹਦਾਇਤਾਂ ਤਹਿਤ ਸ. ਉਪਿੰਦਰਜੀਤ ਸਿੰਘ ਆਈ.ਪੀ.ਐੱਸ (ਐਸ.ਐਸ.ਪੀ) ਸ਼੍ਰੀ ਮੁਕਤਸਰ ਸਾਹਿਬ ਵੱਲੋਂ ਨਵੇਂ ਸਾਲ ਨੂੰ ਮੁੱਖ ਰੱਖਦਿਆਂ, ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਜਿਲ੍ਹੇ ਅੰਦਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸ. ਉਪਿੰਦਰਜੀਤ ਸਿੰਘ ਆਈ.ਪੀ.ਐੱਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਨਵੇਂ ਸਾਲ ਦੇ ਮੱਦੇਨਜ਼ਰ 02 ਐੱਸ.ਪੀ, 05 ਡੀ.ਐੱਸ.ਪੀ, ਮੁੱਖ ਅਫਸਰਾਨ ਥਾਣਾ ਤੋਂ ਇਲਾਵਾ ਕੁੱਲ 345 ਅਧਿਕਾਰੀ/ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾ ਦੱਸਿਆਂ ਕਿ ਜ਼ਿਲ੍ਹੇ ਅੰਦਰ ਕੁੱਲ 25 ਨਾਕੇ ਲਗਾਏ ਗਏ ਹਨ। ਇਹਨਾਂ ਨਾਕਿਆਂ ਤੇ ਪੁਲਿਸ ਵੱਲੋਂ ਵਹੀਕਲਾਂ ਦੀ ਚੈਕਿੰਗ ਕੀਤੀ ਜਾਵੇਗੀ ਅਤੇ ਚੈਕਿੰਗ ਕੀਤੇ ਗਏ ਵਹੀਕਲਾਂ ਦੀ ਡੀਟੇਲ ਰਜਿਸ਼ਟਰ ਵਿੱਚ ਨੋਟ ਕੀਤੀ ਜਾਵੇਗੀ। ਹਰ ਨਾਕੇ ਤੇ ਪੁਲਿਸ ਮੁਲਾਜ਼ਮਾਂ ਵੱਲੋਂ ਵਹੀਕਲ ਚਲਾ ਰਹੇ ਲੋਕਾ ਨੂੰ ਐਲਕੋਮੀਟਰ ਰਾਹੀ ਚੈੱਕ ਕੀਤਾ ਜਾਵੇਗਾ। ਜੇਕਰ ਕੋਈ ਸ਼ਰਾਬ ਪੀ ਕੇ ਵਹੀਕਲ ਚਲਾਵੇਗਾ ਉਸ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਅੰਦਰ 10 ਪੁਲਿਸ ਟੀਮਾਂ ਗਠਿਤ ਕੀਤੀਆਂ ਹਨ ਜੋ ਢਾਬੇ, ਰੈਸਟੋਰੈਂਟ, ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰ ਸਰਕਾਰੀ ਇਮਾਰਤਾਂ ਵਿੱਚ ਡੌਗ ਸਕਾਡ ਦੀ ਮੱਦਦ ਨਾਲ ਸਰਚ ਕਰਦੇ ਰਹਿਣਗੇ। ਉਹਨਾਂ ਦੱਸਿਆ ਕਿ 26 ਪੀ.ਸੀ.ਆਰ ਮੋਟਰਸਾਇਕਲ ਅਤੇ 10 ਰੂਲਰ ਰੈਪਿਡ ਗੱਡੀਆਂ ਤਾਇਨਾਤ ਕੀਤੀ ਗਈਆ ਹਨ।
ਜੋ ਦਿਨ ਰਾਤ ਸਮੇਂ ਸ਼ਹਿਰ ਦੀਆਂ ਮੁੱਖ ਸੜਕਾਂ, ਗਲੀਆਂ, ਮੁਹੱਲਿਆਂ ਵਿੱਚ ਗਸ਼ਤ ਕਰਦੀਆ ਰਹਿਣਗੀਆ ਅਤੇ ਆਪਣੀ ਬੀਟ ਮੁਤਬਿਕ ਆਪਣੀ ਡਾਇਰੀ ਵਿੱਚ ਨੋਟ ਕਰਦੀਆਂ ਰਹਿਣਗੀਆਂ। ਸ਼ਹਿਰ ਦੀਆਂ ਮੁੱਖ ਸੜਕਾਂ, ਭੀੜ ਵਾਲੀਆਂ ਥਾਵਾਂ ਅਤੇ ਜਿੱਥੇ ਜਿਆਦਾ ਕ੍ਰਾਇਮ ਹੋਣ ਦੀ ਸੰਭਾਵਨਾ ਹੈ ਉਨ੍ਹਾਂ ਥਾਵਾਂ ਤੇ ਪੁਲਿਸ ਵੱਲੋਂ ਖਾਸ ਤੌਰ ਤੇ ਡਰੋਨ ਕੈਮਰਿਆ ਰਾਂਹੀ ਨਿਗ੍ਹਾ ਰੱਖੀ ਜਾਵੇਗੀ ਅਤੇ ਇੰਨ੍ਹਾਂ ਡਰੋਨ ਕੈਮਰਿਆ ਰਾਹੀ ਟ੍ਰੈਫ਼ਿਕ ਦਾ ਧਿਆਨ ਰੱਖਿਆ ਜਾਵੇਗਾ। ਜੇਕਰ ਕੋਈ ਸ਼ਹਿਰ ਅੰਦਰ ਟ੍ਰੈਫਿਕ ਜਾਮ ਹੁੰਦਾ ਹੈ ਤਾਂ ਡਰੋਨ ਕੈਮਰਿਆ ਤੇ ਤਾਇਨਾਤ ਪੁਲਿਸ ਕਰਮਚਾਰੀ ਤੁਰੰਤ ਟ੍ਰੈਫਿਕ ਪੁਲਿਸ ਨੂੰ ਸੂਚਿਤ ਕਰਨਗੇ। ਉਨ੍ਹਾਂ ਦੱਸਿਆ ਕਿ ਟ੍ਰੈਫ਼ਿਕ ਸਟਾਫ਼ ਨੂੰ ਮਲੋਟ, ਗਿੱਦੜਬਾਹਾ ਅਤੇ ਸ਼੍ਰੀ ਮੁਕਤਸਰ ਸਾਹਿਬ ਸ਼ਹਿਰ ਅੰਦਰ ਤਾਇਨਾਤ ਕੀਤਾ ਗਿਆ ਹੈ ਜੋ ਟ੍ਰੈਫ਼ਿਕ ਵਿਵਸਥਾ ਨੂੰ ਬਰਕਰਾਰ ਰੱਖਣਗੇ ਅਤੇ ਜੇਕਰ ਕੋਈ ਵਿਅਕਤੀ ਆਪਣੇ ਵਹੀਕਲ ਸੜਕ ਤੇ ਪਾਰਕ ਕਰਨਗੇ ਉਨ੍ਹਾਂ ਦੇ ਵਹੀਕਲਾ ਨੂੰ ਟੌਹ ਵੈਨ ਰਾਹੀ ਪਾਰਕਿੰਗ ਵਾਲੀ ਥਾਂ ਤੇ ਲਗਾਇਆ ਜਾਵੇਗਾ ਅਤੇ ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਤੁਸੀ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀ ਸਾਡੇ ਹੈਲਪਲਾਇਨ ਨੰਬਰ 112, 80549-42100 ਤੇ ਦੇ ਸਕਦੇ ਹੋ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਪੁਲਿਸ ਆਉਣ ਵਾਲੇ ਸਾਲ ਦੌਰਾਨ ਪੁਲਿਸ ਇਸੇ ਤਨਦੇਹੀ ਨਾਲ ਜਨ ਸੇਵਾ ਵਿੱਚ ਸਮਰਪਿਤ ਰਹਿੰਦਿਆਂ ਆਪਣੇ ਲੋਕਾਂ ਨਾਲ ਸਾਂਝ ਨੂੰ ਹੋਰ ਵੀ ਮਜ਼ਬੂਤ ਕਰੇਗੀ। Author: Malout Live