ਜਿਲ੍ਹਾ ਪੱਧਰੀ ਤੇਲਗੂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪੇਸ਼ਕਾਰੀ ਬਲਾਕ ਮੁਕਤਸਰ 1 ਦੀ ਰਹੀ ਝੰਡੀ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਅਜਾਦੀ ਦੇ 75ਵੇਂ ਮਹਾਂ ਅਮ੍ਰਿਤ ਦਿਵਸ ਨੂੰ ਸਮਰਪਿਤ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਾਇਮਰੀ ਸਕੂਲਾਂ ਦੇ ਜਿਲ੍ਹਾ ਪੱਧਰੀ ਤੇਲਗੂ ਮੁਕਾਬਲੇ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਤੇ ਏ ਡੀ ਸੀ ਮਿਸ ਰਾਜਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਸਥਾਨਕ ਰੈੱਡ ਕਰਾਸ ਵਿਖੇ ਕਰਵਾਏ ਗਏ। ਜਿਲ੍ਹਾ ਸਿੱਖਿਆ ਅਫ਼ਸਰ (ਅੇੈਲੀ:) ਮੈਡਮ ਪ੍ਰਭਜੋਤ ਕੌਰ, ਉਪ ਜਿਲ੍ਹਾ ਸਿੱਖਿਆ ਅਫ਼ਸਰ ਹਰਜੀਤ ਸਿੰਘ ਦੀ ਅਗਵਾਈ ਵਿੱਚ ਕਰਵਾਏ ਇੰਨਾਂ ਮੁਕਾਬਲਿਆਂ ਵਿੱਚ ਸਮੁੱਚੇ ਜਿਲ੍ਹੇ ਵਿੱਚੋੰ ਬੱਚਿਆਂ ਨੇ ਦਿਲਚਸਪੀ ਨਾਲ ਭਾਗ ਲਿਆ। ਇੰਨਾ ਮੁਕਾਬਲਿਆਂ ਦੇ ਨੋਡਲ ਅਫ਼ਸਰ ਬੀ ਪੀ ਈ ਓ ਰਾਜਵਿੰਦਰ ਸਿੰਘ ਬਰਾੜ ਸੁਖਨਾ ਨੇ ਦੱਸਿਆ ਕਿ ਇੰਨਾਂ ਮੁਕਾਬਲਿਆਂ ਦਾ ਉਦਘਾਟਨ ਜਿਲ੍ਹਾ ਸਿੱਖਿਆ ਅਫ਼ਸਰ ਮੈਡਮ ਪ੍ਰਭਜੋਤ ਕੌਰ ਨੇ ਕੀਤਾ। ਉਪ ਜਿਲ੍ਹਾ ਸਿੱਖਿਆ ਅਫ਼ਸਰ ਹਰਜੀਤ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਬੀ ਪੀ ਈ ਓ ਮੁਕਤਸਰ ਇਕ ਜਗਦੀਪ ਸਿੰਘ, ਦੋਦਾ ਦੇ ਯਸ਼ਪਾਲ, ਲੰਬੀ ਮਲੋਟ ਦੇ ਭਾਲਾ ਰਾਮ ਨੇ ਸਭ ਨੂੰ ਜੀ ਆਇਆਂ ਕਿਹਾ। ਤੇਲਗੂ ਸ਼ਬਦ ਪੜ੍ਹਣ ਮੁਕਾਬਲਿਆਂ ਮਹਿਕਦੀਪ ਕੌਰ ਗਿੱਦੜਬਾਹਾ 1,
ਵਿੱਚ ਤੇਲਗੂ ਪਹਿਰਾਵੇ ਵਿੱਚ ਰਮਨਦੀਪ ਕੌਰ ਮੁਕਤਸਰ-1, ਤੇਲਗੂ ਡਾਂਸ ਮੁਕਾਬਲੇ ਵਿੱਚ ਹਰਪ੍ਰੀਤ ਕੌਰ ਮੁਕਤਸਰ 1 ਪਿੱਠੂ ਮੁਕਾਬਲੇ ਵਿੱਚ ਗਿਦੜਬਾਹਾ 1 ਅਤੇ ਪੇੰਟਿੰਗ ਮੁਕਾਬਲੇ ਵਿੱਚ ਅਨਵੀ ਮੁਕਤਸਰ 1 ਫਸਟ ਰਹੀ। ਤੇਲਗੂ ਭਾਸ਼ਾ ਵਿੱਚ ਮਾਹਿਰ ਮਧੂਕਰ ਰਾਓ ਜੱਜਮੈਂਟ ਲਈ ਵਿਸ਼ੇਸ਼ ਤੌਰ'ਤੇ ਪੁੱਜੇ। ਇਸਤੋੰ ਬਿਨਾਂ ਅਵਤੰਸ ਪੂਨੀਆ, ਪਵੀਨ ਕੁਮਾਰ, ਕੁਲਦੀਪ ਸਿੰਘ, ਸੁਮਿਤ ਸਲੂਜਾ, ਜਸਕਰਨ ਬਰਾੜ, ਗੁਰਪ੍ਰੀਤ ਸਿੰਘ ਨੇ ਵੱਖ-ਵੱਖ ਮੁਕਾਬਲਿਆਂ ਦੀ ਜੱਜਮੈੰਟ ਕੀਤੀ। ਮੰਚ ਸੰਚਾਲਨ ਨਵਦੀਪ ਸੁੱਖੀ ਤੇ ਕਮਲਪ੍ਰੀਤ ਕਲੇਰ ਨੇ ਕੀਤਾ। ਇਨਾਮ ਵੰਡਣ ਦੀ ਰਸਮ ਏ ਡੀ ਸੀ ਮਿਸ ਰਾਜਦੀਪ ਕੌਰ ਨੇ ਅਦਾ ਕੀਤੀ। ਮਿਸ ਰਾਜਦੀਪ ਕੌਰ ਨੇ ਇੰਨਾ ਮੁਕਾਬਲਿਆਂ ਦੇ ਪ੍ਰਬੰਧਾਂ'ਤੇ ਭਾਰੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਇੰਨੇ ਛੋਟੇ ਬੱਚਿਆਂ ਦੇ ਪ੍ਰਦਰਸ਼ਨ'ਤੇ ਹੈਰਾਨੀ ਤੇ ਖੁਸ਼ੀ ਪ੍ਰਗਟਾਵਾ ਕੀਤਾ। ਅੰਤ ਵਿੱਚ ਨੋਡਲ ਇੰਚਾਰਜ ਬੀ ਪੀ ਈ ਓ ਰਾਜਵਿੰਦਰ ਸਿੰਘ ਬਰਾੜ ਨੇ ਸਭ ਦਾ ਧੰਨਵਾਦ ਕੀਤਾ। ਇੰਨਾਂ ਮੁਕਾਬਲਿਆਂ ਵਿੱਚ ਜੁਪਿੰਦਰ ਸਿੰਘ, ਮੀਡੀਆ ਕੁਆਰਡੀਨੇਟਰ ਅਮਰਜੀਤ ਸਿੰਘ, ਮੋਨਿਕਾ ਰਾਣੀ, ਅਮੀਸ਼ਾ,ਸੰਦੀਪ ਕੁਮਾਰ, ਸੰਦੀਪ ਸਿੰਘ, ਰੁਪਿੰਦਰ ਸਿੰਘ, ਹਰਪ੍ਰੀਤ ਸਿੰਘ, ਮਨਜੀਤ ਸਿੰਘ ਪਿਉਰੀ, ਪਰਵਿੰਦਰ ਸਿੰਘ, ਸੀ.ਅੇੈੱਚ.ਟੀ ਮਹਿੰਦਰ ਕੌਰ, ਗੀਤਾ ਰਾਣੀ ਆਦਿ ਨੇ ਭਰਪੂਰ ਸਹਿਯੋਗ ਦਿੱਤਾ।
Author: Malout Live