ਸਰਬਜੀਤ ਕੌਰ ਬਣੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਪਹਿਲੀ ਮਹਿਲਾ ਮੁੱਖ ਮੁਨਸ਼ੀ
ਮਲੋਟ (ਦੋਦਾ, ਗਿੱਦੜਬਾਹਾ): ਪੁਲਿਸ ਥਾਣਾ ਕੋਟਭਾਈ ਅਧੀਨ ਪੈਂਦੇ ਦੋਦਾ ਪੁਲਿਸ ਚੌਂਕੀ 'ਚ ਐੱਚ.ਸੀ. ਸਰਬਜੀਤ ਕੌਰ ਨੇ ਨਵੇ ਮੁੱਖ ਮੁਨਸ਼ੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ ਅਤੇ ਇਸ ਦੇ ਨਾਲ ਹੀ ਉਹ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਪਹਿਲੀ ਮਹਿਲਾ ਮੁੱਖ ਮੁਨਸ਼ੀ ਬਣ ਗਈ ਹੈ। ਇਸ ਤੋਂ ਪਹਿਲਾਂ ਪੂਰੇ ਜਿਲ੍ਹੇ ਦੇ ਪੁਲਿਸ ਥਾਣੇ ਜਾਂ ਪੁਲਿਸ ਚੌਂਕੀ 'ਚ ਅਜੇ ਤੱਕ ਕੋਈ ਵੀ ਮਹਿਲਾ ਮੁੱਖ ਮੁਨਸ਼ੀ ਵਜੋਂ ਤੈਨਾਇਤ ਨਹੀਂ ਰਹੀ।
ਇਸ ਤੋਂ ਪਹਿਲਾਂ ਐੱਚ.ਸੀ. ਸਰਬਜੀਤ ਕੌਰ ਪੁਲਿਸ ਥਾਣਾ ਕੋਟਭਾਈ ਵਿਖੇ ਬਤੌਰ ਸਹਾਇਕ ਮੁਨਸ਼ੀ ਸੇਵਾਵਾਂ ਨਿਭਾ ਰਹੀ ਸੀ। ਉਨਾਂ ਇਸ ਮੌਕੇ ਆਪਣੇ ਸਮੂਹ ਸੀਨੀਅਰ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਵਾਇਆ ਕਿ ਉਹ ਆਪਣੀ ਡਿਊਟੀ ਪੂਰੀ ਵਫਾਦਾਰੀ, ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਏਗੀ। ਉਨਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੁਲਿਸ ਲੋਕਾਂ ਦੀ ਸੇਵਕ ਹੈ ਅਤੇ ਉਹ ਆਪਣੇ ਕਿਸੇ ਵੀ ਦੁੱਖ-ਤਕਲੀਫ ਲਈ ਕਿਸੇ ਸਮੇਂ ਵੀ ਆ ਕੇ ਬੇਝਿਜਕ ਮਿਲ ਸਕਦੇ ਹਨ। Author: Malout Live