6 ਪੰਜਾਬ ਗਰਲਜ਼ ਬਟਾਲੀਅਨ NCC ਵੱਲੋਂ ਪਿੰਡ ਅਬੁਲ ਖੁਰਾਣਾ ਵਿਖੇ ਮਨਾਇਆ ਗਿਆ ਕਾਰਗਿਲ ਵਿਜੇ ਦਿਵਸ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : 6 ਪੰਜਾਬ ਗਰਲਜ਼ ਬਟਾਲੀਅਨ NCC ਵੱਲੋਂ ਪਿੰਡ ਅਬੁਲ ਖੁਰਾਣਾ ਵਿਖੇ ਕਾਰਗਿਲ ਵਿਜੇ ਦਿਵਸ ਮਨਾਇਆ ਗਿਆ। ਕਰਨਲ ਰਣਬੀਰ ਸਿੰਘ ਸੈਨਾ ਮੈਡਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੂਬੇਦਾਰ ਐਮ ਰਾਮਰ ਅਤੇ ਉਨ੍ਹਾਂ ਦੀ ਟੀਮ ਹੌਲਦਾਰ ਅਜੈ ਕੁਮਾਰ ਅਤੇ ਹੌਲਦਾਰ ਅਬਦੁਲ ਹਮੀਦ ਨੇ ਕੈਡਿਟਾਂ ਦਾ ਮਾਰਗਦਰਸ਼ਨ ਕੀਤਾ।

ਸਕੂਲ ਵਿੱਚ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ। ਇਸ ਮੌਕੇ ਕੈਡਿਟਾਂ ਨੇ ਬੂਟੇ ਵੀ ਲਗਾਏ। ਇਸ ਦੌਰਾਨ ਸੂਬੇਦਾਰ ਐਮ ਰਾਮਰ ਨੇ ਕਾਰਗਿਲ ਵਿਜੇ ਦਿਵਸ 'ਤੇ ਲੈੱਕਚਰ ਵੀ ਦਿੱਤਾ। ਇਸ ਮੌਕੇ ਕੇਅਰ ਟੇਕਰ ਸੁਰਿੰਦਰ ਕੌਰ ਅਤੇ ਹੋਰ ਸਟਾਫ਼ ਵੀ ਹਾਜ਼ਿਰ ਸੀ। Author : Malout Live