ਸਬ-ਡਿਵੀਜ਼ਨ ਸਾਂਝ ਕੇਂਦਰ ਮਲੋਟ ਵੱਲੋਂ ‘ਚੈਰੀਟੇਬਲ ਪ੍ਰੋਗਰਾਮ ਤਹਿਤ’ ਸਕੂਲ ਦੇ ਬੱਚਿਆਂ ਨੂੰ ਕੀਤੀ ਗਈ ਸਟੇਸ਼ਨਰੀ ਤਕਸੀਮ
ਮਲੋਟ: ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਉਨਟੀ ਅਫੇਰਜ਼ ਡਿਵੀਜ਼ਨ ਪੰਜਾਬ, ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਸ੍ਰ. ਹਰਮਨਬੀਰ ਸਿੰਘ ਗਿੱਲ IPS ਅਤੇ ਕਪਤਾਨ ਪੁਲਿਸ (ਸਥਾਨਕ) ਕਮ ਜਿਲ੍ਹਾ ਕਮਿਉਨਿਟੀ ਪੁਲਿਸ ਅਫਸਰ ਸ਼੍ਰੀ ਕੁਲਵੰਤ ਰਾਏ PPS ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਬ-ਡਿਵੀਜਨ ਸਾਂਝ ਕੇਂਦਰ ਮਲੋਟ ਵੱਲੋਂ ਅੱਜ
ਮਿਤੀ 06-07-2023 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਛਾਪਿਆਂਵਾਲੀ (ਟਿੱਬਾ ਬਸਤੀ) ਵਿਖੇ ਚੈਰੀਟੇਬਲ ਪ੍ਰੋਗਰਾਮ ਤਹਿਤ ਸਕੂਲ ਦੇ ਬੱਚਿਆ ਨੂੰ ਸਟੇਸ਼ਨਰੀ ਤਕਸੀਮ ਕੀਤੀ ਗਈ। ਇਸ ਮੌਕੇ ਏ.ਐੱਸ.ਆਈ ਅਮਨਪ੍ਰੀਤ ਸਿੰਘ, ਸੀਨੀ. ਸਿਪਾਹੀ ਸੁਖਪਾਲ ਸਿੰਘ ਸਾਂਝ ਕੇਂਦਰ ਦਾ ਸਟਾਫ ਹਾਜ਼ਿਰ ਸੀ। ਇਸ ਦੌਰਾਨ ਸਕੂਲ ਦੇ ਹੈੱਡ ਟੀਚਰ ਸੁਰਿੰਦਰ ਕੌਰ ਅਤੇ ਸਮੂਹ ਸਟਾਫ ਵੱਲੋਂ ਸਾਂਝ ਕੇਂਦਰ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। Author: Malout Live