ਵਿਜੀਲੈਂਸ ਬਿਓਰੋ ਵੱਲੋਂ ਜਨਤਕ ਥਾਂਵਾਂ ਤੇ ਲੋਕਾਂ ਨੂੰ ਭਿ੍ਰਸਟਾਚਾਰ ਖਿਲਾਫ ਜਾਗਰੂਕਤ ਕੀਤਾ

ਸ੍ਰੀ ਮੁਕਤਸਰ ਸਾਹਿਬ:- ਵਿਜੀਲੈਂਸ ਬਿਓਰੋ ਵੱਲੋਂ ਲੋਕਾਂ ਨੂੰ ਭਿ੍ਰਸ਼ਟਾਚਾਰ ਖਿਲਾਫ ਜਾਗਰੁਕ ਕਰਨ ਲਈ 28 ਅਕਤੂਬਰ ਤੋਂ 2 ਨਵੰਬਰ 2019 ਤੱਕ ਮਨਾਏ ਜਾ ਰਹੇ ਜਾਗਰੂਕਤਾ ਹਫਤੇ ਤਹਿਤ ਅੱਜ ਮੁੱਖ ਡਾਇਰੈਕਟਰ ਵਿਜੀਲੈਂਸ ਬਿਓਰੋ ਪੰਜਾਬ ਸ੍ਰੀ ਬੀ ਕੇ ਉੱਪਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਐਸ.ਐਸ.ਪੀ. ਬਠਿੰਡਾ ਰੇਂਜ ਸ: ਵਰਿੰਦਰ ਸਿੰਘ ਬਰਾੜ ਦੇ ਹੁਕਮਾਂ ਅਨੁਸਾਰ ਵੱਖ ਵੱਖ ਜਨਤਕ ਥਾਂਵਾਂ ਅਤੇ ਸਰਕਾਰੀ ਦਫ਼ਤਰਾਂ ਵਿਚ ਲੋਕਾਂ ਨੂੰ ਜਾਗਰੁਕ ਕੀਤਾ ਗਿਆ ਅਤੇ ਇੱਥੇ ਬਿਓਰੋ ਨੂੰ ਕਿਵੇਂ ਅਤੇ ਕਿਸ ਨੰਬਰ ਤੇ ਭਿ੍ਰਸਟਚਾਰ ਦੀ ਇਤਲਾਹ ਦੇਣੀ ਹੈ ਇਸ ਬਾਬਤ ਇਸਤਿਹਾਰ ਲਗਾਏ। ਡੀਐਸਪੀ ਸ੍ਰੀ ਰਾਜ ਕੁਮਾਰ ਸਾਮਾ ਦੀ ਅਗਵਾਈ ਵਿਚ ਸਮੂਹ ਸਟਾਫ ਨੇ ਬੱਸ ਅੱਡਾ, ਰੇਲਵੇ ਸਟੇਸ਼ਨ, ਸਿਵਲ ਸਰਜਨ ਦਫ਼ਤਰ, ਤਹਿਸੀਲ ਦਫ਼ਤਰ, ਕਚਹਿਰੀਆਂ ਸਮੇਤ ਹਰ ਮਹੱਤਵਪੂਰਨ ਥਾਂ ਤੇ ਇਹ ਇਸਤਿਹਾਰ ਲਗਾਏ ਗਏ। ਇੰਨਾਂ ਇਸਤਿਹਾਰਾਂ ਰਾਹੀਂ ਲੋਕਾਂ ਨੂੰ ਦੱਸਿਆ ਗਿਆ ਹੈ ਕਿ ਬਿਓਰੋ ਵੱਲੋਂ ਇਕ ਟੋਲ ਫ੍ਰੀ ਨੰਬਰ 180018001000 ਵੀ ਜਾਰੀ ਕੀਤਾ ਗਿਆ ਹੈ। ਇਸ ਨੰਬਰ ਤੇ ਕੋਈ ਵੀ ਨਾਗਰਿਗ ਭਿ੍ਰਸਟਾਚਾਰ ਸਬੰਧੀ ਸ਼ਿਕਾਇਤ ਕਰ ਸਕਦਾ ਹੈ। ਇਸ ਤੋਂ ਬਿਨਾਂ ਕੋਈ ਵੀ ਡੀਐਸਪੀ ਵਿਜੀਲੈਂਸ ਦੇ ਦਫ਼ਤਰ ਵਿਖੇ ਫੋਨ ਨੰਬਰ 01633 262172 ਜਾਂ ਐਸ.ਐਸ.ਪੀ. ਵਿਜੀਲੈਂਸ ਬਠਿੰਡਾ ਦੇ ਦਫ਼ਤਰ 0164 2214697 ਤੇ ਵੀ ਸੰਪਰਕ ਕਰ ਸਕਦਾ ਹੈ।