ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ (169) ਦੀ ਮਹੀਨਾਵਾਰ ਮੀਟਿੰਗ ਭਾਈ ਮਹਾਂ ਸਿੰਘ ਹਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਈ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ (169) ਦੀ ਮਹੀਨਾਵਾਰ ਮੀਟਿੰਗ ਭਾਈ ਮਹਾਂ ਸਿੰਘ ਹਾਲ ਵਿੱਚ ਜਿਲ੍ਹਾ ਮੁਕਤਸਰ ਸਾਹਿਬ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਮੜ੍ਹਮੱਲੂ, ਚੇਅਰਮੈਨ ਸਰਦਾਰ ਅਵਤਾਰ ਸਿੰਘ ਜੰਡੋਕੇ, ਬਿੰਦਰਪਾਲ ਸਿੰਘ ਝਬੇਲਵਾਲੀ ਅਤੇ ਜਗਸੀਰ ਸਿੰਘ ਸੁਖਨਾ (ਸਟੇਟ ਬਾਡੀ) ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਨੰਬਰਦਾਰਾਂ ਦੀਆਂ ਮੰਗਾਂ ਜੱਦੀ ਪੁਸ਼ਤੀ ਕਰਨਾ, ਮਾਣ ਭੱਤੇ ਵਿੱਚ ਵਾਧਾ, ਤਹਿਸੀਲਾਂ ਵਿੱਚ ਨੰਬਰਦਾਰਾਂ ਲਈ ਕਮਰਾ ਅਲਾਟ ਕਰਨਾ, ਟੋਲ ਟੈਕਸ ਮਾਫ ਕਰਨਾ ਆਦਿ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਨੰਬਰਦਾਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੀਟਿੰਗ ਵਿੱਚ ਬਲਕਰਨ ਸਿੰਘ ਗੋਲਡੀ ਭਾਗਸਰ, ਰਜਵੰਤ ਸਿੰਘ ਸੰਗਰਾਣਾ, ਚਾਨਣ ਸਿੰਘ ਚੱਕ ਗਾਂਧਾ, ਬਲਦੇਵ ਸਿੰਘ ਕੋਟਲੀ ਸੰਘਰ, ਭੁਪਿੰਦਰ ਸਿੰਘ ਬਾਜਾ ਮਰਾੜ੍ਹ, ਗੁਰਦੀਪ ਸਿੰਘ ਰੱਤਾ ਟਿੱਬਾ, ਪਾਲ ਸਿੰਘ ਸੀਰਵਾਲੀ, ਗੁਰਜੀਤ ਨੰਬਰਦਾਰ ਕੋਟਲੀ ਅਬਲੂ, ਸੁਖਦੇਵ ਸਿੰਘ ਖੱਪਿਆਂਵਾਲੀ, ਲਾਭ ਸਿੰਘ ਛੱਤੇਆਣਾ, ਪਿੰਦਰ ਸਿੰਘ ਲੰਡੇਰੋਡੇ, ਤੇਜਿੰਦਰ ਸਿੰਘ ਸ਼ੇਰੇਵਾਲਾ, ਬਲਜਿੰਦਰ ਸਿੰਘ ਕੁਰਾਈਵਾਲਾ, ਬਲਵਿੰਦਰ ਸਿੰਘ ਲਖਮੀਰੇਆਣਾ, ਚੂਹੜ ਸਿੰਘ ਭੁੱਟੀਵਾਲਾ, ਵੀਰ ਸਿੰਘ ਗੂੜੀ ਸੰਘਰ, ਰਛਪਾਲ ਸਿੰਘ ਕੋਟਲੀ ਅਬਲੂ, ਵਕੀਲ ਸਿੰਘ ਬਧਾਈ, ਬਲਜੀਤ ਨੰਬਰਦਾਰ ਸੰਗਰਾਣਾ, ਤੇਜਾ ਸਿੰਘ ਦੋਦਾ ਅਤੇ ਇਕਬਾਲ ਨੰਬਰਦਾਰ ਗਿੱਦੜਬਾਹਾ ਹਾਜ਼ਿਰ ਸਨ। Author: Malout Live