ਡੀ.ਸੀ ਦਫਤਰ ਕਰਮਚਾਰੀ ਯੂਨੀਅਨ ਪੰਜਾਬ ਨੇ 11, 12, 13 ਸਤੰਬਰ ਦੀ ਹੜਤਾਲ ਨਾ ਕਰਨ ਸੰਬੰਧੀ ਲਿਆ ਫੈਸਲਾ
ਮਲੋਟ: ਡੀ.ਸੀ ਦਫ਼ਤਰਾਂ ਦੀਆਂ ਕਾਫ਼ੀ ਸਮੇਂ ਤੋਂ ਪੈਂਡਿੰਗ ਮੰਗਾਂ ਲਈ ਯੂਨੀਅਨ ਵੱਲੋਂ ਮਿਤੀ 11,12,13 ਸਤੰਬਰ ਦੀ ਹੜਤਾਲ ਕਰਨ ਦਾ ਫ਼ੈਸਲਾ ਲਿਆ ਸੀ। ਜਿਸ ਦੇ ਚੱਲਦੇ ਸੁਪਰਡੈਂਟ ਗ੍ਰੇਡ-2 ਦੀਆਂ ਖਾਲੀ ਪਈਆਂ 51 ਪੋਸਟਾਂ ਵਿੱਚੋਂ ਹੁਣ ਤੱਕ ਤਕਰੀਬਨ 9 ਸੁਪਰਡੈਂਟ ਗ੍ਰੇਡ-2 ਪ੍ਰਮੋਟ ਹੋ ਚੁੱਕੇ ਹਨ ਅਤੇ ਬਾਕੀ ਖਾਲੀ 42 ਪੋਸਟਾਂ ਤੇ ਪਰਮੋਸ਼ਨਾਂ ਕਰਨ ਲਈ ਸਰਕਾਰ ਵੱਲੋਂ ਮਿਤੀ 8-09-2023 ਨੂੰ ਸਾਰੇ ਮੰਡਲ ਕਮਿਸ਼ਨਰਜ ਅਤੇ ਸਮੂਹ ਡਿਪਟੀ ਕਮਿਸਨਰਜ਼ ਨੂੰ ਪੱਤਰ ਜਾਰੀ ਕਰਦੇ ਹੋਏ ਇਹ ਪ੍ਰਮੋਸ਼ਨਾਂ ਤੁਰੰਤ ਕਰਨ ਦੇ ਹੁਕਮ ਕੀਤੇ ਗਏ ਹਨ। ਸੁਪਰਡੈਂਟ ਗ੍ਰੇਡ-2 ਦੀਆਂ 9 ਪਰਮੋਸ਼ਨਾਂ ਤਾਂ ਜਰੂਰ ਹੋ ਚੁੱਕੀਆਂ ਹਨ ਪਰ ਮੰਗ ਪੱਤਰ ਵਿੱਚ ਦਰਜ ਬਾਕੀ ਮੰਗਾਂ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਸੀ। ਮੁੱਖ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ ਅਤੇ TV ਰਾਹੀਂ ਸਾਰੇ ਕਰਮਚਾਰੀਆਂ ਨੂੰ ਇਹ ਸੰਦੇਸ਼ ਦਿੱਤਾ ਹੈ ਕੇ ਕਰਮਚਾਰੀ ਹੜਤਾਲ ਨਾ ਕਰਕੇ ਉਹਨਾਂ ਨਾਲ ਬਹਿ ਕੇ ਗੱਲ ਕਰਨ। ਇਸ ਤੇ ਸਹਿਮਤੀ ਪ੍ਰਗਟ ਕਰਦੇ ਹੋਏ ਅਤੇ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਨੂੰ ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਆਦੇਸ਼ਾਂ ਮੁਤਾਬਿਕ ਸਰਕਾਰ ਨਾਲ ਮਿਤੀ 11-09-2023 ਦੀ ਮੀਟਿੰਗ ਮਿਲਣ ਕਰਕੇ ਇਹ ਫ਼ੈਸਲਾ ਲਿਆ ਹੈ ਕੇ ਮਿਤੀ 11,12,13 ਸਤੰਬਰ ਨੂੰ ਡੀ.ਸੀ. ਦਫ਼ਤਰਾਂ ਵਿੱਚ ਹੜਤਾਲ ਨਹੀਂ ਕੀਤੀ ਜਾਵੇਗੀ। ਪੰਜਾਬ ਪ੍ਰਧਾਨ ਤੇਜਿੰਦਰ ਸਿੰਘ ਨੰਗਲ, ਜਨਰਲ ਸਕੱਤਰ ਨਰਿੰਦਰ ਸਿੰਘ ਚੀਮਾ ਤੇ ਹੋਰਨਾਂ ਵੱਲੋਂ ਐਤਵਾਰ ਦੇਰ ਸ਼ਾਮ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਸਾਰੇ ਡੀ.ਸੀ ਦਫ਼ਤਰਾਂ ਵਿੱਚ ਕੰਮਕਾਜ ਆਮ ਵਾਂਗ ਹੋਵੇਗਾ। ਉਹਨਾਂ ਵਿਸ਼ਵਾਸ਼ ਦਿਵਾਇਆ ਕਿ ਅਸੀਂ ਤੁਹਾਡੇ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਦਫ਼ਤਰੀ ਕੰਮ ਪੂਰੀ ਤਨਦੇਹੀ ਕਰਦੇ ਰਹਾਂਗੇ।ਸਾਹਿਬ, ਗੁਰਪਾਲ ਸਿੰਘ ਪਾਲੀ, ਚਰਨਜੀਤ ਸਿੰਘ, ਸੁਖਬੀਰ ਸਿੰਘ, ਸੁਰਿੰਦਰ ਗਿਰਧਰ, ਪ੍ਰਮੁੱਖ ਸਮਾਜ ਸੇਵੀ ਅਤੇ ਟਾਕ ਕਸ਼ੱਤਰੀ ਸਭਾ ਦੇ ਸਾਬਕਾ ਕੌਮੀ ਪ੍ਰਧਾਨ ਨਿਰੰਜਨ ਸਿੰਘ ਰੱਖੜਾ, ਪਰਿਵਾਰਕ ਮੈਂਬਰ, ਪਿੰਡ ਵਾਸੀ ਆਦਿ ਹਾਜ਼ਰ ਸਨ। Author: Malout Live