ਡਾਇਰੈਕਟਰ ਏ.ਆਰ.ਓ ਫਿਰੋਜ਼ਪੁਰ ਨੇ ਸੀ-ਪਾਈਟ ਕੈਂਪ ਕਾਲਝਰਾਣੀ ਦਾ ਕੀਤਾ ਦੌਰਾ

ਕਰਨਲ ਸੰਦੀਪ ਕੁਮਾਰ, ਡਾਇਰੈਕਟਰ ਏ.ਆਰ.ਓ ਫਿਰੋਜ਼ਪੁਰ ਵੱਲੋਂ ਸੀ-ਪਾਈਟ ਕੈਂਪ, ਕਾਲਝਰਾਣੀ (ਬਠਿੰਡਾ) ਦਾ ਵਿਸ਼ੇਸ਼ ਦੌਰਾ ਕੀਤਾ। ਜਿਸ ਦੌਰਾਨ ਉਹਨਾਂ ਵੱਲੋਂ ਯੁਵਕਾਂ ਨੂੰ ਆਰਮੀ ਅਗਨੀਵੀਰ ਯੋਜਨਾ ਬਾਬਤ ਪੂਰਨ ਜਾਣਕਾਰੀ ਦੇ ਕੇ ਆਰਮੀ ਵਿੱਚ ਭਰਤੀ ਹੋਣ ਲਈ ਉਤਸ਼ਾਹਿਤ ਕੀਤਾ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਕਰਨਲ ਸੰਦੀਪ ਕੁਮਾਰ, ਡਾਇਰੈਕਟਰ ਏ.ਆਰ.ਓ ਫਿਰੋਜ਼ਪੁਰ ਵੱਲੋਂ ਸੀ-ਪਾਈਟ ਕੈਂਪ, ਕਾਲਝਰਾਣੀ (ਬਠਿੰਡਾ) ਦਾ ਵਿਸ਼ੇਸ਼ ਦੌਰਾ ਕੀਤਾ। ਜਿਸ ਦੌਰਾਨ ਉਹਨਾਂ ਵੱਲੋਂ ਯੁਵਕਾਂ ਨੂੰ ਆਰਮੀ ਅਗਨੀਵੀਰ ਯੋਜਨਾ ਬਾਬਤ ਪੂਰਨ ਜਾਣਕਾਰੀ ਦੇ ਕੇ ਆਰਮੀ ਵਿੱਚ ਭਰਤੀ ਹੋਣ ਲਈ ਉਤਸ਼ਾਹਿਤ ਕੀਤਾ। ਉਹਨਾਂ ਦੱਸਿਆ ਕਿ ਸਾਲ ਅਪ੍ਰੈਲ 2025 ਵਿੱਚ ਹੋਣ ਵਾਲੀ ਭਰਤੀ ਰੈਲੀ ਵਾਸਤੇ ਪਹਿਲਾ ਵੈੱਬਸਾਈਟ wwwHjoinindianarmyHnicHin  ਤੇ ਆਨਲਾਈਨ ਅਪਲਾਈ ਕਰਨਾ ਲਾਜ਼ਮੀ ਹੈ। ਉਹਨਾਂ ਦੱਸਿਆ ਕਿ ਆਨਲਾਈਨ ਅਪਲਾਈ ਜਲਦ ਹੀ ਸ਼ੁਰੂ ਹੋ ਜਾਵੇਗਾ ਅਤੇ ਵੱਧ ਤੋਂ ਵੱਧ ਯੁਵਕਾਂ ਨੂੰ ਭਰਤੀ ਵਾਸਤੇ ਆਨਲਾਈਨ ਅਪਲਾਈ ਕਰਨ ਅਤੇ ਕਰਵਾਉਣ ਦੀ ਅਪੀਲ ਕੀਤੀ।

ਉਹਨਾਂ ਵੱਲੋਂ ਯੁਵਕਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਯੁਵਕਾਂ ਨੂੰ ਪੂਰਨ ਸੰਤੁਸ਼ਟ ਕੀਤਾ ਅਤੇ ਸੀ-ਪਾਈਟ ਕੈਂਪਾਂ ਵਿਖੇ ਯੁਵਕਾਂ ਦੇ ਰਹਿਣ-ਸਹਿਣ, ਡਿਜ਼ੀਟਲ ਕਲਾਸਾਂ ਅਤੇ ਗਰਾਉਂਡਜ਼ ਆਦਿ ਤੋਂ ਪ੍ਰਭਾਵਿਤ ਹੋਏ, ਉਹਨਾਂ ਜਿਲ੍ਹੇ ਦੇ ਯੁਵਕਾਂ ਨੂੰ ਸੀ-ਪਾਈਟ ਵਿੱਚ ਟਰੇਨਿੰਗ ਕਰਨ ਦੀ ਸਲਾਹ ਦਿੱਤੀ। ਉਹਨਾਂ ਵੱਲੋਂ ਸਮੇਂ-ਸਮੇਂ ਤੇ ਸੀ-ਪਾਈਟ ਕੈਂਪ ਕਾਲਝਰਾਣੀ ਵਿਖੇ ਦੌਰਾ ਕਰਨ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਏ.ਆਰ.ਓ ਦਫ਼ਤਰ ਦਾ ਵੀ ਸੀ-ਪਾਈਟ ਕੈਂਪਾਂ ਵਿੱਚ ਚੱਲ ਰਹੀ ਟਰੇਨਿੰਗ ਵਿੱਚ ਯੋਗਦਾਨ ਰਹੇਗਾ। ਇਸ ਮੌਕੇ ਕੈਪਟਨ ਲਖਵਿੰਦਰ ਸਿੰਘ, ਟਰੇਨਿੰਗ ਅਧਿਕਾਰੀ, ਸੀ-ਪਾਈਟ ਕੈਂਪ ਕਾਲਝਰਾਣੀ ਅਤੇ ਸਮੂਹ ਕੈਂਪ ਸਟਾਫ਼ ਹਾਜ਼ਿਰ ਸਨ। ਵਧੇਰੇ ਜਾਣਕਾਰੀ ਲਈ 94641-52013, 93167-13000, 94638-31615 ਤੇ ਸੰਪਰਕ ਕੀਤਾ ਜਾ ਸਕਦਾ ਹੈ।

Author : Malout Live