ਇਮਾਨਦਾਰੀ ਦੀ ਮਿਸਾਲ, ਗੁੰਮ ਹੋਇਆ ਮੋਬਾਇਨ ਫੋਨ ਕੀਤਾ ਅਸਲ ਮਾਲਕ ਦੇ ਹਵਾਲੇ

ਮਲੋਟ ਵਿੱਚ ਬੀਤੀ 26 ਅਕਤੂਬਰ ਦਿਨ ਸੋਮਵਾਰ ਨੂੰ ਬਿਰਲਾ ਰੋਡ ਤੋਂ ਆਟੋ ਚਾਲਕ ਰਮਨ ਕੁਮਾਰ ਨੂੰ ਇਕ ਲਾਵਾਰਿਸ ਮੋਬਾਇਲ ਡਿੱਗਿਆ ਮਿਲਿਆ ਸੀ। ਮੋਬਾਇਲ ਸਕਰੀਨ ਨਾ ਚੱਲਣ ਕਰਕੇ ਕਾਲ ਨਹੀਂ ਚੁੱਕੀ ਜਾ ਰਹੀ ਸੀ। ਇਸ ਤੋਂ ਬਾਅਦ ਮਲੋਟ ਲਾਈਵ ਵੱਲੋਂ ਜਦੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਤਾਂ ਇਸ ਤੋਂ ਬਾਅਦ ਇਸ ਦੇ ਮਾਲਕ ਦਾ ਪਤਾ ਲੱਗਿਆ ਅਤੇ ਰਮਨ ਕੁਮਾਰ ਨੇ ਮੋਬਾਇਲ ਮਾਲਕ ਦੇ ਹਵਾਲੇ ਕੀਤਾ।

ਮਲੋਟ : ਮਲੋਟ ਵਿੱਚ ਬੀਤੀ 26 ਅਕਤੂਬਰ ਦਿਨ ਸੋਮਵਾਰ ਨੂੰ ਬਿਰਲਾ ਰੋਡ ਤੋਂ ਆਟੋ ਚਾਲਕ ਰਮਨ ਕੁਮਾਰ ਨੂੰ ਇਕ ਲਾਵਾਰਿਸ ਮੋਬਾਇਲ ਡਿੱਗਿਆ ਮਿਲਿਆ ਸੀ। ਮੋਬਾਇਲ ਸਕਰੀਨ ਨਾ ਚੱਲਣ ਕਰਕੇ ਕਾਲ ਨਹੀਂ ਚੁੱਕੀ ਜਾ ਰਹੀ ਸੀ। ਇਸ ਤੋਂ ਬਾਅਦ ਮਲੋਟ ਲਾਈਵ ਵੱਲੋਂ ਜਦੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਤਾਂ ਇਸ ਤੋਂ ਬਾਅਦ ਇਸ ਦੇ ਮਾਲਕ ਦਾ ਪਤਾ ਲੱਗਿਆ ਅਤੇ ਰਮਨ ਕੁਮਾਰ ਨੇ ਮੋਬਾਇਲ ਮਾਲਕ ਦੇ ਹਵਾਲੇ ਕੀਤਾ।

ਇਹ ਮੋਬਾਇਲ CID ਅਧਿਕਾਰੀ ਏ.ਐੱਸ.ਆਈ ਹੀਰਾ ਸਿੰਘ ਦਾ ਸੀ, ਜਿਸ ਨੂੰ ਬੀਤੇ ਕੱਲ੍ਹ 27 ਅਕਤੂਬਰ ਨੂੰ ਰਮਨ ਕੁਮਾਰ ਨੇ ਸੌਂਪਿਆ। ਇਸ ਮੌਕੇ ਏ.ਐੱਸ.ਆਈ ਹੀਰਾ ਸਿੰਘ ਨੇ ਰਮਨ ਕੁਮਾਰ ਦੀ ਇਮਾਨਦਾਰੀ ਦੀ ਸ਼ਲਾਘਾ ਕੀਤੀ ਅਤੇ ਉਸ ਦਾ ਧੰਨਵਾਦ ਕੀਤਾ।

Author : Malout Live