ਅਮੇਟੀ ਯੂਨੀਵਰਸਿਟੀ ਡਾ. ਆਰ.ਕੇ.ਉੱਪਲ ਨੂੰ "ਬੈਸਟ ਅਕਾਦਮਿਕ ਆਥਰ ਐਵਾਰਡ " ਨਾਲ ਕਰੇਗੀ ਸਨਮਾਨਿਤ

ਮਲੋਟ:- ਡੀ.ਏ.ਵੀ. ਕਾਲਜ ਦੇ ਅਰਥ - ਸ਼ਾਸਤਰ ਵਿਭਾਗ ਦੇ ਮੁਖੀ ਡਾ. ਆਰ.ਕੇ.ਉੱਪਲ ਨੂੰ ਅਮੇਟੀ ਯੂਨੀਵਰਸਿਟੀ ਨੋਇਡਾ ਵੱਲੋਂ ਬੈਂਕਿੰਗ ਖੇਤਰ ਨਾਲ ਸਬੰਧਿਤ ਖੋਜ ' ਤੇ ਆਧਾਰਿਤ ਯੂ.ਜੀ.ਸੀ. ਦੇ ਕਈ ਮੁੱਖ ਪ੍ਰਜੈਕਟ ਕਰਨ ਅਤੇ ਵਧੀਆ ਕਿਤਾਬਾਂ ਲਿਖਣ ਕਰਕੇ ' ਬੈਸਟ ਅਕਾਦਮਿਕ ਆਥਰ ਐਵਾਰਡ ' ਲਈ ਚੁਣਿਆ ਗਿਆ ਹੈ। ਇਹ ਐਵਾਰਡ ਅਮੇਟੀ ਯੂਨੀਵਰਸਿਟੀ ਵਿਚ 18 ਫ਼ਰਵਰੀ 2020 ਤੋਂ 20 ਫ਼ਰਵਰੀ 2020 ਨੂੰ ਹੋ ਰਹੀ ਅੰਤਰਰਾਸ਼ਟਰੀ ਕਾਨਫ਼ਰੰਸ ਦੇ ਦੌਰਾਨ ਉਨ੍ਹਾਂ ਨੂੰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਡਾ : ਉੱਪਲ ਵਲੋਂ ਲਿਖੀਆਂ ਕਈ ਕਿਤਾਬਾਂ ਅੱਜ ਸਿਰਫ਼ ਭਾਰਤ ਵਿਚ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਵਿਚ ਵੀ ਪੜੀਆਂ ਜਾ ਰਹੀਆਂ ਹਨ । ਡਾ : ਉੱਪਲ ਵਲੋਂ ਅੱਜ - ਕੱਲ੍ਹ ਪੰਜਾਬ ਦੇ ਮਾਲਵਾ ਖੇਤਰ ਵਿਚ ਵੱਧ ਰਹੀ ਕੈਂਸਰ ਦੀ ਬਿਮਾਰੀ ਦੇ ਆਰਥਿਕ ਪ੍ਰਭਾਵਾਂ , ਕਾਰਨਾਂ ਅਤੇ ਸਰਕਾਰ ਵਲੋਂ ਚੁੱਕੇ ਗਏ ਕਦਮਾਂ ' ਤੇ ਵੀ ਖੋਜ ਦਾ ਕੰਮ ਕੀਤਾ ਜਾ ਰਿਹਾ ਹੈ ।