ਖੁਸ਼ਦੀਪ ਨੇ 12ਵੀਂ (ਸਾਇੰਸ) ਵਿੱਚ ਮਲੋਟ ਬਲਾਕ ਵਿੱਚੋ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਕੀਤਾ ਰੋਸ਼ਨ
ਮਲੋਟ:- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋੋਂ ਐਲਾਨੇ ਬਾਰ੍ਹਵੀਂ ਕਲਾਸ ਦੇ ਨਤੀਜਿਆ ਵਿੱਚ ਸਾਇੰਸ ਸਟਰੀਮ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਮੰਡੀ ਹਰਜੀ ਰਾਮ ਮਲੋਟ ਦੀ ਵਿਦਿਆਰਥਣ ਖੁਸ਼ਦੀਪ ਪੁੱਤਰੀ ਰਮਨ ਕੁਮਾਰ ਨੇ 488/500 (97.6%) ਅੰਕ ਪ੍ਰਾਪਤ ਕਰਕੇ ਮਲੋਟ ਬਲਾਕ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਖੁਸ਼ਦੀਪ ਨੇ ਵਿਸ਼ੇਵਾਰ ਅੰਗਰੇਜ਼ੀ ਵਿੱਚ 100/100, ਪੰਜਾਬੀ ਵਿੱਚ 95/100, ਫਿਜਿਕਸ ਵਿੱਚ 99/100, ਕਮਿਸਟਰੀ ਵਿੱਚ 97/100, ਮੈਥ ਵਿੱਚ 97/100 ਅੰਕ ਪ੍ਰਾਪਤ ਕੀਤੇ ਹਨ। ਖੁਸ਼ਦੀਪ ਦੇ ਇਸ ਨਤੀਜੇ ਵਿੱਚ ਸਭ ਤੋਂ ਖਾਸ ਗੱਲ ਇਹ ਹੈ ਕਿ ਉਸ ਨੇ ਹੁਣ ਤੱਕ ਦੀ ਪੜਾਈ ਦੌਰਾਨ ਟਿਉੂਸ਼ਨ ਦਾ ਬਿਲਕੁੱਲ ਵੀ ਸਹਾਰਾ ਨਹੀ ਲਿਆ ਹੈ। ਖੁਸ਼ਦੀਪ ਦੇ ਇਸ ਨਤੀਜੇ ਨੇ ਸਕੂਲ ਅਤੇ ਉਸ ਦੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਸ. ਬਲਜੀਤ ਸਿੰਘ ਨੇ ਖੁਸ਼ਦੀਪ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੰਦੇ ਹੋਏ ਭਵਿੱਖ ਵਿੱਚ ਸਫ਼ਲਤਾ ਲਈ ਅਸ਼ੀਰਵਾਦ ਦਿੱਤਾ। ਇਸ ਮੌਕੇ ਲੈਕਚਰਾਰ ਸੁਨੀਲ ਕੁਮਾਰ, ਲੈਕਚਰਾਰ ਸੁ਼ਰੇਸ਼ਤਾ, ਲੈਕਚਰਾਰ ਅਮਰਜੀਤ ਸਿੰਘ, ਮੈਡਮ ਅੰਜਲੀ, ਸ਼੍ਰੀ ਸੁਰੇਸ਼ ਕੁਮਾਰ, ਮੈਡਮ ਪੂਨਮ ਅਤੇ ਸ਼੍ਰੀ ਸੰਜੀਵ ਅਹੂਜਾ ਵੱਲੋ ਖੁਸ਼ਦੀਪ ਅਤੇ ਉਸ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਗਈ। Author: Malout Live